Nov 17, 2022

ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੈਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵੱਜੋਂ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਸੌਂਪਿਆ

 

 
fazilka news , fazika retreat seramani, fazilka border, fazilka city, fazilka history , fazilka , fazilka map


ਫਾਜ਼ਿਲਕਾ 17  ਨਵੰਬਰ

ਪੰਜਾਬ ਸਰਕਾਰ ਵੱਲੋਂ ਦਿਵਾਲੀ ਦੇ ਤੋਹਫ਼ੇ ਦੇ ਨਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਜੋ ਗੱਲ ਕੀਤੀ ਗਈ ਸੀ।ਉਹ ਵਾਆਦਾ ਵਫ਼ਾ ਨਾ ਹੁੰਦਾ ਵੇਖ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ CPF ਕਰਮਚਾਰੀ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਦੀ ਅਗਵਾਈ ਵਿੱਚ ਫਾਜ਼ਿਲਕਾ ਹਲਕੇ ਦੇ ਐਮ ਐਲ ਏ ਨਰਿੰਦਰਪਾਲ ਸਿੰਘ ਸਵਨਾ ਦੇ ਦਫ਼ਤਰ ਇੰਚਾਰਜ ਸੁਰਿੰਦਰ ਕੰਬੋਜ, ਰਜਿੰਦਰ ਜਲੰਧਰਾ ਨੂੰ ਰੋਸ ਪੱਤਰ ਸੌਂਪਿਆ ਗਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ  ਜਲਦੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੀਪੀਐਫ ਕਰਮਚਾਰੀ ਯੂਨੀਅਨ  ਪੰਜਾਬ  ਵੱਲੋਂ 26 ਨਵੰਬਰ 2022 ਨੂੰ  ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਝੂਠਾਂ ਦੀ ਪੰਡ ਖੋਲਣ ਲਈ ਪੋਲ ਖੋਲ ਰੈਲੀ ਕੀਤੀ ਜਾਵੇਗੀ। ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


ਇਸ ਮੌਕੇ ਸੁਖਦੇਵ ਚੰਦ ਕੰਬੋਜ ,ਅਮਰਜੀਤ ਸਿੰਘ ਚਾਵਲਾ ,ਅਸ਼ੋਕ ਕੁਮਾਰ, ਧਰਮਿੰਦਰ ਗੁਪਤਾ ,ਦਲਜੀਤ ਸਿੰਘ ਸਭਰਵਾਲ ,ਸਵਿਕਾਰ ਗਾਂਧੀ ਦਪਿੰਦਰ ਢਿੱਲੋ , ਪ੍ਰੇਮ ਕੰਬੋਜ,ਰਮਨ ਸਿੰਘ ,ਅਰੁਨ ਕਾਠਪਾਲ ,ਭਾਰਤ ਭੂਸ਼ਨ  ਸਾਥੀ ਹਾਜਰ ਸਨ।

No comments:

Post a Comment