ਵਿਗਿਆਨ ਸਾਨੂੰ ਅੰਧ-ਵਿਸ਼ਵਾਸ਼ਾ ਤੋਂ ਦੂਰ ਕਰ ਤਰਕ ਨਾਲ ਜੋੜਦਾ ਹੈ-ਨਰੇਸ਼ ਸ਼ਰਮਾ
ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲਜੀ , ਨੈਸ਼ਨਲ ਕਾਉਂਸਿਲ ਫਾਰ ਸਾਇੰਸ ਤਕਨੀਕ ਅਤੇ ਸੰਚਾਰ ਭਾਰਤ ਸਰਕਾਰ, ਪੰਜਾਬ ਸਟੇਟ ਕਾਂਉਸਿਲ ਆਫ ਸਾਂਇੰਸ ਅਤੇ ਤਕਨੀਕ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਡਾ ਸੁਖਬੀਰ ਸਿੰਘ ਬਲ ਨੈਸ਼ਨਲ ਅਵਾਰਡੀ ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਪੰਕਜ ਕੁਮਾਰ ਅੰਗੀ ਦੀ ਅਗਵਾਈ ਵਿੱਚ ਅੱਜ ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਜਿਲਾ ਫਾਜਿਲਕਾ ਵਿੱਚ ਅਯੋਜਿਤ ਕੀਤਾ ਗਿਆ, ਜਿਸ ਵਿੱਚ ਜਿਲ੍ਹੇ ਦੇ ਸਾਇੰਸ ਅਧਿਆਪਕਾਂ ਨੇ ਹਿੱਸਾ ਲਿਆ । ਜਿਲ੍ਹਾ ਮੈਂਟਰ ਵਿਗਿਆਨ ਨਰੇਸ਼ ਸ਼ਰਮਾ ਸਟੇਟ ਅਵਾਰਡੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਗਿਆਨ ਜਿੱਥੇ ਸਾਨੂੰ ਅੰਧ ਵਿਸ਼ਵਾਸ਼ਾ ਤੋਂ ਦੂਰ ਕਰਕੇ ਤਰਕ ਨਾਲ ਜੋੜਦਾ ਹੈ ,
ਉੱਥੇ ਹੀ ਵਿਗਿਆਨ ਇੱਕ ਜੀਵਨ ਜਾਚ ਹੈ ।ਨਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਬਾਲ ਵਿਗਿਆਨ ਕਾਂਗਰਸ ਦਾ ਫੋਕਲ ਥੀਮ ਸਿਹਤ ਅਤੇ ਤੰਦਰੁਸਤੀ ਲਈ ਈਕੋ ਸਿਸਟਮ ਨੂੰ ਸਮਝਣਾ ਹੈ, ਜਿਸ ਤਹਿਤ 5 ਸਬ-ਥੀਮ ਈਕੋ ਸਿਸਟਮ ਨੂੰ ਸਮਝਣਾ , ਸਿਹਤ ਪੋਸ਼ਣ ਅਤੇ ਤੰਦਰੁਸਤੀ, ਈਕੋ ਸਿਸਟਮ ਅਤੇ ਸਿਹਤ ਲਈ ਸਮਾਜਿਕ ਅਤੇ ਸੱਭਿਆਚਰਕ ਜੁਗਤਾਂ , ਈਕੋ ਸਿਸਟਮ ਤੇ ਨਿਰਥਾਰਿਤ ਸਵੈ-ਨਿਰਭਰਤਾ,ਈਕੋ ਸਿਸਟਮ ਅਤੇ ਦਿਹਤ ਲਈ ਤਕਨੀਕੀ ਨਵੀਨਤਾ ਰੱਖੇ ਗਏ ਹਨ , ਜਿਨ੍ਹਾਂ ਤੇ ਰਿਸੋਰਸ ਪਰਸਨ ਅਨਾਮਿਕਾ ਗੁਪਤਾ, ਦਰਸ਼ਨ ਸਿੰਘ, ਮਨੀਸ਼ ਗੁਪਤਾ, ਨੇ ਖੁੱਲ੍ਹ ਕੇ ਅਧਿਆਪਕਾਂ ਨਾਲ ਵਿਚਾਰ ਵਿਟਾਂਦਰਾ ਕੀਤਾ ।
ਅੱਜ ਦੇ ਇਸ ਸੈਮੀਨਾਰ ਦਾ ਮੰਤਵ ਜਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਵਿੱਚ ਭਾਗ ਲੈਣ ਲਈ ਸਾਇੰਸ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਹੈ ।ਇਸ ਮੌਕੇ ਹੋਰਾਂ ਤੋ ਇਲਾਵਾ ਬੀ.ਐਮ ਵਿਗਿਆਨ ਗੋਪਾਲ ਕ੍ਰਿਸ਼ਨ, ਸਤਿੰਦਰ ਸਚਦੇਵਾ , ਹਰਿੰਦਰ ਪਾਲ ਸਿੰਘ ਸੰਜੀਵ ਜਾਖੜ ਵਿਸ਼ੇਸ਼ ਤੌਰ ਤੇ ਹਾਜਰ ਸਨ
0 comments:
Post a Comment