Patiala ਸ਼ਹਿਰ ਮਹੱਲਾਂ ਅਤੇ ਕਿਲਿ੍ਹਆਂ ਦਾ ਸ਼ਹਿਰ ਹੈ। ਇਸ ਸ਼ਹਿਰ ਦੀ ਖੂਬਸਰੂਰਤੀ ਆਪਣੇ ਆਪ ਵਿਚ ਬੇਮਿਸਾਲ ਹੈ। ਆਓ ਅੱਜ ਅਸੀ ਜਾਣਦੇ ਹਾਂ ਪਟਿਆਲਾ ਸ਼ਹਿਰ ਬਾਰੇ
Patiala ਭਾਰਤੀ Punjabi ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ City and District ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ Baba Ala singh ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ Patti ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ।
ਜੇਕਰ ਇਸ Patiala ਜ਼ਿਲ੍ਹੇ ਤੇ ਇਕ ਵਾਰ ਪੰਛੀ ਝਾਤ ਮਾਰੀਏ ਤਾਂ ਇਹ ਜ਼ਿਲ੍ਹਾ ਮੰਡਲ ਪਟਿਆਲਾ ਅਧੀਨ ਆਉਂਦਾ ਹੇੈ। ਇਸ ਦਾ ਹੈਡਕੁਆਰਟਰ ਪਟਿਆਲਾ ਹੈ। ਇਸ ਜ਼ਿਲ੍ਹੇ ਦੇ ਜੇਕਰ ਖੇਤਰਫ਼ਲ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਦਾ ਖੇਤਰਫ਼ਲ 3,218 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 18,29,282 ਸੀ ਇਸ ਜ਼ਿਲ੍ਹੇ ਦੀਆਂ ਤਹਿਸੀਲਾਂ ਵਿਚ ਸਮਾਣਾ, ਨਾਭਾ, ਪਟਿਆਲਾ, ਪਾਤੜਾਂ ਅਤੇ ਰਾਜਪੁਰਾ ਆਉਂਦੀਆਂ ਹਨ । ਸਬ ਤਹਿਸੀਲਾਂ ਵਿਚ ਘਨੌਰ, ਦੁੱਧਣ ਸਾਧਾਂ ਅਤੇ ਭਾਂਦਸੋਂ ਜਦੋਂ ਕਿ ਇਸ ਦੇ ਬਲਾਕਾਂ ਵਿਚ ਸਨੌਰ, ਸਮਾਣਾ, ਘਨੌਰ, ਨਾਭਾ, ਪਟਿਆਲਾ, ਪਾਤੜਾਂ, ਭੁਨਰਹੇੜੀ ਅਤੇ ਰਾਜਪੁਰਾ ਸ਼ਾਮਿਲ ਹਨ। ਇਸ ਜ਼ਿਲ੍ਹੇ ਦਾ ਨਗਰ ਨਿਗਮ ਪਟਿਆਲਾ ਹੈ।
ਮਿਉਂਸੀਪਲ ਕਮੇਟੀ ਕਲਾਸ 1 ਤਹਿਤ ਨਾਭਾ ਅਤੇ ਰਾਜਪੁਰਾ, ਮਿਉਂਸੀਪਲ ਕਮੇਟੀ ਕਲਾਸ 2 ਸਮਾਣਾ, ਪਾਤੜਾਂ, ਮਿਉਂਸੀਪਲ ਕਮੇਟੀ ਕਲਾਸ ਤਿੰਨ ਅਧੀਨ ਸਨੌਰ ਅਤੇ ਬਨੂੜ ਆਉਂਦੀਆਂ ਹਨ। ਇਸ ਜ਼ਿਲ੍ਹੇ ੍ਹੇ ਦੀ ਲੋਕ ਸਭਾ ਸੀਟ ਪਟਿਆਲਾ ਹੈ। ਵਿਧਾਨ ਸਭਾ ਸੀਟਾਂ ਵਿਚ ਸ਼ੁਤਰਾਣਾ, ਸਮਾਣਾ, ਘਨੌਰ, ਡਕਾਲਾ, ਨਾਭਾ, ਪਟਿਆਲਾ ਟਾਊਨ, ਬਨੂੜ ਅਤੇ ਰਾਜਪੁਰਾ ਨੇ।
ਜੇਕਰ ਇਸ ਪਟਿਆਲਾ ਦੇ ਹੋਰ ਪਹਿਲੂਆਂ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਕਿਲਿ੍ਹਆਂ ਅਤੇ ਮਹੱਲਾਂ ਦਾ ਸ਼ਹਿਰ ਹੈ। ਇੱਥੇ ਰੇਲਵੇ ਦਾ ਇਕ ਬਹੁਤ ਸਟੇਸ਼ਨ ਹੈ। ਇੱਥੋਂ ਦਾ ਸ਼ੀਸ਼ ਮਹਿਲ ਕਲਾ ਦਾ ਨਮੂਨਾ ਹੈ। ਇੱਥੋਂ ਦੇ ਧਾਰਮਿਕ ਸਥਾਨਾਂ ਵਿਚ ਗੁਰਦੁਆਰਾ ਮੋਤੀ ਬਾਗ, ਸ੍ਰੀ ਦੁੱਖ ਨਿਵਾਰਨ ਸਾਹਿਬ ਇਸ ਸ਼ਹਿਰ ਵਿਚ ਹਨ ਅਤੇ ਕਾਲੀ ਮਾਤਾ ਦਾ ਮੰਦਰ ਵੀ ਇੱਥੇ ਸਥਿਤ ਹੈੇ। ਇੱਥੇ ਪਟਿਆਲਾ ਰਾਜਪੁਰਾ ਰੋਡ ਤੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਹੈ। ਇੱਥੇ ਡਾਕਟਰੀ ਵਿਦਿਆ ਦਾ ਇਕ ਕਾਲਜ ਵੀ ਹੈ। ਇਹ ਜ਼ਿਲ੍ਹਾ ‘ਪੈਗ’, ‘ਪੱਗੜੀ’, ‘ਪਰਾਂਦਾ’, ‘ਜੁੱਤੀ’, ਮੌਜ-ਮਸਤੀ, ਸ਼ਾਹੀ ਤਹਿਜ਼ੀਬ ਆਕਰਸ਼ਕ ਤੌਰ ਅਤੇ ਰਈਸੀ ਲਈ ਜਾਣਿਆ ਜਾਂਦਾ ਹੈ। ਪਟਿਆਲਾ ਸ਼ਹਿਰ ਵਿਖੇ ਆਉਣ ਵਾਲੇ ਆਮ ਮਹਿਮਾਨ ਨੂੰ ਵੀ ਜੀਵਨ ਸ਼ੈਲੀ ਦਾ ਇਕ ਖ਼ੂਬਸੂਰਤ ਰੰਗਦਾਰ ਗੁਲਦਸਤਾ ਪੇਸ਼ ਕਰਦਾ ਹੈ ਇਹ ਸੀ
ਅਗਲੇ ਕਾਲਮਾਂ ਵਿਚ ਅਸੀ ਤਹਾਨੂੰ ਹੋਰ ਜ਼ਿਲਿ੍ਹਆਂ ਬਾਰੇ ਜਾਣਕਾਰੀ ਦਿੰਦੇ ਰਹਾਂਗਾ।
0 comments:
Post a Comment