ਫਾਜਿਲਕਾ/ਜਲਾਲਾਬਾਦ 15 ਨਵੰਬਰ
ਨਗਰ ਕੌਂਸਲ ਜਲਾਲਾਬਾਦ ਦੇ ਐਮ.ਆਰ.ਐਫ 2 ਤੋਂ ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ, ਸੈਨੀਟਰੀ ਇੰਸਪੈਕਟਰ ਜਗਦੀਪ ਸਿੰਘ ਦੇ ਸਹਿਯੋਗ ਨਾਲ ਪਿਛਲੇ ਹਫਤੇ ਪ੍ਰੋਗਰਾਮ ਕੁਆਰਡੀਨੇਟਰ ਗੁਰਦੇਵ ਸਿੰਘ ਖਾਲਸਾ ਦੀ ਅਗਵਾਈ ਹੇਠ ਵੱਖ ਵੱਖ(ਸੋਰਸ ਸੈਗਰੀਗੇਸ਼ਨ) ਕਰਵਾਇਆ ਗਿਆ ਅਤੇ 1040 ਕਿਲੋਗ੍ਰਾਮ ਪਲਾਸਟਿਕ (ਲਿਫਾਫੇ ਦੀਆਂ ਗੱਠਾ) ਅਤੇ 610 ਕਿਲੋਗ੍ਰਾਮ ਪਲੇਨ ਗੱਤਾ (ਗੱਠਾ) ਵੇਚ ਕੇ ਦੋਵਾ ਦਾ ਕੁੱਲ 5030 ਰੁਪਏ ਨਗਰ ਕੌਂਸਲ ਜਲਾਲਾਬਾਦ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਇਹ ਗੱਤਾ ਅਤੇ ਲਿਫਾਫਾ ਨਗਰ ਕੌਂਸਲ ਜਲਾਲਾਬਾਦ ਦੁਆਰਾ ਚਲਾਈਆਂ ਗਈਆਂ ਟਾਟਾ ਏਸ ਗੱਡੀਆਂ ਦੁਆਰਾ ਅਤੇ ਇੰਨਫੋਰਮਲ ਵੇਸਟ ਕੁਲੈਕਟਰਾਂ ਦੁਆਰਾ ਡੋਰ ਟੁ ਡੋਰ ਇੱਕਠਾ ਕਰਵਾਇਆ ਗਿਆ ਸੀ । ਜਿਸ ਨੂੰ ਐਮ.ਆਰ.ਐਫ ਨੰਬਰ 2 ਤੇ ਵੱਖ ਵੱਖ ਕਰਕੇ ਲਿਫਾਫੇ ਅਤੇ ਪਲੇਨ ਗੱਤੇ ਦੀਆਂ ਗੱਠਾ ਬਣਵਾਈਆਂ ਗਈਆਂ ਸਨ ।
ਕਾਰਜ ਸਾਧਕ ਅਫਸਰ ਸ਼੍ਰੀ ਬਲਵਿੰਦਰ ਸਿੰਘ ਅਤੇ ਸੈਨੀਟਰੀ ਇੰਸਪੈਕਟਰ ਜਗਦੀਪ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ, ਦੁਕਾਨਦਾਰਾਂ, ਹੋਟਲਾਂ, ਵਿਦਿਅਕ ਸੰਸਥਾਵਾਂ ਅਤੇ ਮੈਰਿਜ ਪੈਲਸਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੇ ਗਿੱਲੇ ਅਤੇ ਸੁੱਕੇ ਕੂੜੇ ਨੂੰ (2 ਡਸਟਬਿੰਨ ਹਰਾ ਅਤੇ ਨੀਲਾ) ਵੱਖ ਵੱਖ ਕਰਕੇ ਹੀ ਨਗਰ ਕੌਂਸਲ ਦੀਆਂ ਟਾਟਾ ਏਸ ਗੱਡੀਆਂ ਅਤੇ ਇੰਨਫੋਰਮਲ ਵੇਸਟ ਕੂਲੇਕਟਰਾਂ ਨੂੰ ਦੇਣ ਅਤੇ ਸਿੰਗਲ ਯੂਜ ਪਲਾਸਟਿਕ, ਪੋਲੀਥੀਨ ਦੀ ਵਰਤੋਂ ਨਾ ਕਰਨ ਤਾਂ ਜੋ ਕੂੜੇ ਨੂੰ ਘੱਟ ਕੀਤਾ ਜਾ ਸਕੇ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ ਅਤੇ ਠੋਸ ਕੂੜੇ ਨੂੰ ਐਮ.ਆਰ.ਐਫ ਨੰਬਰ 2 ਤੇ ਸੈਗਰੀਗੇਟ ਕਰਕੇ ਉੱਚਿਤ ਨਿਪਟਾਰਾ ਕੀਤਾ ਜਾ ਸਕੇ ।
0 comments:
Post a Comment