Dec 3, 2022

17 ਦਿਵਿਆਂਗਾਂ ਨੂੰ 57 ਲੱਖ ਰੁਪਏ ਦੇ ਵੰਡੇ ਗਏ ਲੋਨ


17 ਦਿਵਿਆਂਗਾਂ ਨੂੰ 57 ਲੱਖ ਰੁਪਏ ਦੇ ਵੰਡੇ ਗਏ ਲੋਨ


 ਮਲੋਟ ਵਿਖੇ ਮਨਾਇਆ ਗਿਆ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਗਤਾ ਦਿਵਸ 

 12 ਦਿਵਿਆਂਗਾਂ ਨੂੰ ਦਿਤੇ ਗਏ ਰਾਜ ਪੱਧਰੀ ਅਵਾਰਡ 
 ਪੰਜਾਬ ਸਰਕਾਰ ਨੇ ਦਿਵਿਆਂਗ ਸਰਕਾਰੀ ਮੁਲਾਜ਼ਮਾਂ ਲਈ ਫਿਰ ਤੋਂ ਆਵਾਜਾਈ ਭੱਤਾ ਕੀਤਾ ਸ਼ੁਰੂ  ਡਾ ਬਲਜੀਤ ਕੌਰ
 
 ਹੁਣ 40 ਫੀਸਦੀ ਤੱਕ ਦੀ ਅਪੰਗਤਾ ਵਾਲੇ ਸਰਕਾਰੀ ਕਰਮਚਾਰੀ ਵੀ ਆਪਣੇ ਘਰਾਂ ਦੇ ਨੇੜੇ ਕਰਵਾ ਸਕਦੇ ਹਨ ਤਬਾਦਲਾ 
 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਵੰਡੇ ਗਏ ਬਨਾਵਟੀ ਅੰਗ 

 ਮਲੋਟ / ਸ੍ਰੀ ਮੁਕਤਸਰ ਸਾਹਿਬ 3 ਦਸੰਬਰ ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 
 ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ 
ਅੱਜ ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਜਿਥੇ 12 ਦਿਵਿਆਂਗਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਥੇ ਨਾਲ ਹੀ 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੰਡੇ ਗਏ।
ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿਤ ਕਾਰਪੋਰੇਸ਼ਨ ਵੱਲੋਂ 57 ਲੱਖ ਰੁਪਏ ਦੇ ਲੋਨ ਪ੍ਰਵਾਨਗੀ ਪੱਤਰ ਦਿਤੇ ਗਏ। 
ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਲਈ ਆਵਾਜਾਈ ਭੱਤਾ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਇਹ ਸਕੀਮ  ਛੇਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੌਰਾਨ ਬੰਦ ਕਰ ਦਿੱਤੀ ਗਈ ਸੀ।
 ਕੈਬਨਿਟ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਹੁਣ ਤੋਂ 60 ਪ੍ਰਤੀਸ਼ਤ ਅਪੰਗਤਾ ਦੀ ਥਾਂ ਤੇ 40 ਪ੍ਰਤੀਸ਼ਤ ਵਾਲੇ ਸਰਕਾਰੀ ਦਿਵਿਆਂਗ ਮੁਲਾਜ਼ਮ ਆਪਣੇ ਸ਼ਹਿਰ ਦੇ ਨੇੜੇ ਤਬਾਦਲੇ  ਕਰਵਾ ਸਕਦੇ ਹਨ।  
 ਇਸ ਮੌਕੇ ਦਿਵਿਆਂਗ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਵੀ ਕੀਤੀ ਗਈ।
 ਵੱਖ-ਵੱਖ ਦਿਵਿਆਂਗ ਬੱਚਿਆਂ ਨੂੰ ਪੰਜਾਬੀ ਗੀਤਾਂ ਦੀ ਧੁਨ `ਤੇ ਨੱਚਦੇ ਦੇਖਣ ਤੋਂ ਬਾਅਦ ਮੰਤਰੀ ਨੇ ਕਿਹਾ, "ਪੰਜਾਬ ਸਰਕਾਰ ਨੇ ਰਾਜ ਵਿੱਚ ਅੰਗਹੀਣਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ  ਧਿਆਨ ਕੇਂਦਰਿਤ ਕੀਤਾ ਹੈ"।  
ਉਨਾਂ ਅੱਗੇ ਕਿਹਾ ਕਿ ਸਰਕਾਰ ਨਾ ਸਿਰਫ਼ ਦਿਵਿਆਂਗਾਂ ਦੇ ਆਤਮ ਵਿਸ਼ਵਾਸ ਦੇ ਪੱਧਰ ਨੂੰ ਉੱਚਾ ਚੁੱਕਣ  ਲਈ, ਸਗੋਂ ਉਹਨਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ।
ਇਹਨਾਂ ਬੱਚਿਆਂ ਬਾਰੇ ਉਨ੍ਹਾਂ ਕਿਹਾ ਕਿ ਦਿਵਿਆਂਗਤਾ ਨਾਲੋਂ ਇਹਨਾਂ ਦੀ ਯੋਗਤਾ ਜ਼ਿਆਦਾ ਮਜ਼ਬੂਤ ਹੈ।
ਡਾਇਰੈਕਟਰ ਮਾਧਵੀ ਕਟਾਰੀਆ (ਆਈ.ਏ.ਐਸ.) ਨੇ ਵੀ ਇਸ ਮੌਕੇ ਬੋਲਦਿਆਂ ਦਿਵਿਆਂਗਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਅਤੇ ਰਾਜ ਸਰਕਾਰ ਵੱਲੋਂ ਪੇਸ਼ ਕੀਤੀਆਂ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ।
 ਪ੍ਰੋਗਰਾਮ ਦੋਰਾਨ ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ (ਅਲਿਮਕੋ) ਵੱਲੋਂ 219 ਵਿਅਕਤੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੀ ਵੰਡੇ ਗਏ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲੰਬੀ ਗੁਰਮੀਤ  ਖੁੱਡੀਆਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐਸ ਪੀ (ਐਚ) ਕੁਲਵੰਤ ਰਾਏ, ਮਲੋਟ ਦੇ ਐਸਡੀਐਮ ਕੰਵਰਜੀਤ ਸਿੰਘ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡੀਐਸਐਸਓ ਜਸਵੀਰ ਕੌਰ, ਡੀਪੀਆਰਓ ਗੁਰਦੀਪ ਸਿੰਘ ਮਾਨ, ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਕਾਉਣੀ,  ਜ਼ਿਲ੍ਹਾ ਪ੍ਰਧਾਨ ਜਗਦੇਵ ਬਾਮ ,ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਕਾਕਾ ਉੜਾਂਗ, ਸਤਿਗੁਰਦੇਵ ਸਿੰਘ ਪੱਪੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੀਡੀਪੀਓ ਰਣਜੀਤ ਕੌਰ, ਸੀਡੀਪੀਓ ਪੰਕਜ ਕੁਮਾਰ, ਪਰਮਦੀਪ ਸਿੰਘ, ਬਲਜਿੰਦਰ ਸਿੰਘ ਅਤੇ ਨੀਤੂ ਬੱਬਰ ਮੌਜੂਦ ਸਨ।  

No comments:

Post a Comment