ਨਾਮਵਾਰ ਕੰਪਨੀਆਂ ਵਲੋਂ ਕੀਤੀ ਜਾਵੇਗੀ ਸ਼ਿਰਕਤ
ਬਠਿੰਡਾ, 22 ਦਸੰਬਰ : ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤੇ ਮਾਡਲ ਕਰੀਅਰ ਸੈਂਟਰ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਦੇ ਹਰ ਸੰਭਵ ਉਪਾਰਲੇ ਕੀਤੇ ਜਾ ਰਹੇ ਹਨ। ਇਸ ਮਿਸ਼ਨ ਨੂੰ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰਾਂ ਰਾਹੀਂ ਤੇਜ਼ੀ ਨਾਲ ਸਫ਼ਲਤਾ ਵੱਲ ਲਿਜਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੈਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ 23 ਦਸੰਬਰ 2022 ਨੂੰ ਸਵੇਰੇ 10 ਵਜੇ ਮਾਡਲ ਕਰੀਅਰ ਸੈਂਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇੜੇ ਚਿਲਡਰਨ ਪਾਰਕ, ਬਠਿੰਡਾ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਦੌਰਾਨ ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੇਲੇ ਚ 10ਵੀਂ, 12ਵੀਂ, ਆਈ.ਟੀ.ਆਈ, ਗ੍ਰੇਜੂਏਸ਼ਨ, ਪੋਸਟ ਗ੍ਰੇਜੂਏਸ਼ਨ, ਇੰਜੀਨੀਅਰਿੰਗ ਡਿਗਰੀ, ਡਿਪਲੋਮਾ ਤੇ ਜੀ.ਐਨ.ਐਮ. ਨਰਸਿੰਗ ਆਦਿ ਦੇ ਪ੍ਰਾਰਥੀਆਂ ਨੂੰ ਨੌਕਰੀਆਂ ਮੁਹੱਈਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਐਡਲਵੀਜ ਲਾਈਫ ਇੰਸੋਰੈਂਸ, ਟ੍ਰਾਈਡੈਂਟ, ਪੁਖਰਾਜ ਹੈਲਥ ਕੇਅਰ, ਐਸਬੀਆਈ ਲਾਈਫ ਇੰਸੋਰੈਂਸ, ਆਈ.ਸੀ.ਆਈ.ਸੀ.ਆਈ. ਬੈਂਕ, ਏਅਰਟੈਲ, ਇੰਡੀਆ ਜੋਬ ਕਾਰਟ, ਸਤਿਆ ਮਾਇਕ੍ਰੋ ਕੈਪੀਟਲ, ਜਿੰਦਲ ਹਾਰਟ ਹਸਪਤਾਲ, ਬਿਲਡਟੈੱਕ ਇੰਜੀਨੀਅਰ ਆਦਿ ਨਾਮਵਰ ਕੰਪਨੀਆਂ ਵੱਲੋਂ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ।
ਇਸ ਦੌਰਾਨ ਡਿਪਟੀ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਤੀਰਥਪਾਲ ਸਿੰਘ ਨੇ ਨੌਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਪਣਾ ਬਾਇਓਡਾਟਾ, ਅਧਾਰ ਕਾਰਡ, ਰੋਜ਼ਗਾਰ ਦਫਤਰ ਦਾ ਕਾਰਡ ਤੇ ਪਾਸਪੋਰਟ ਫੋਟੋਆਂ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।
0 comments:
Post a Comment