—ਫੌਜ਼ ਵਿਚ ਭਰਤੀ, ਸਰਕਾਰੀ ਨੌਕਰੀਆਂ, ਉਚੇਰੀ ਸਿੱਖਿਆ ਸੰਸਥਾਨਾਂ ਅਤੇ ਵਜੀਫੇ ਲਈ ਲੋੜੀਂਦੇ ਸਰਟੀਫਿਕੇਟ ਕੀਤੇ ਜਾਰੀ
ਫਾਜਿ਼ਲਕਾ, 5 ਦਸੰਬਰ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨਾਗਰਿਕ ਸੇਵਾਵਾਂ ਮੁਹਈਆ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜਰ ਜਿ਼ਲ੍ਹਾ ਫਾਜਿ਼ਲਕਾ ਵਿਚ ਪਿੱਛਲੇ ਤਿੰਨ ਮਹੀਨਿਆਂ ਵਿਚ ਮੁੱਖ ਤੌਰ ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ 25440 ਵੱਖ ਵੱਖ ਪ੍ਰਕਾਰ ਦੇ ਸਰਟੀਫਿਕੇਟ ਸੇਵਾ ਕੇਂਦਰਾਂ ਰਾਹੀਂ ਜਾਰੀ ਕੀਤੇ ਗਏ ਹਨ। ਜਦ ਕਿ ਇਸ ਸਮੇਂ ਦੌਰਾਨ ਸੇਵਾ ਕੇਂਦਰਾਂ ਤੋਂ ਕੁੱਲ 106937 ਸੇਵਾਵਾਂ ਜਿ਼ਲ੍ਹੇ ਵਿਚ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਪਿੱਛਲੇ ਦਿਨੀ ਫਿਰੋਜਪੁਰ ਵਿਖੇ ਹੋਈ ਆਰਮੀ ਭਰਤੀ ਰੈਲੀ ਤੋਂ ਇਲਾਵਾ ਇਸ ਸਮੇਂ ਦੌਰਾਨ ਉਚੇਰੀ ਸਿੱਖਿਆ ਸੰਸਥਾਨਾਂ ਵਿਚ ਦਾਖਲੇ, ਨੌਕਰੀਆਂ ਅਤੇ ਵੱਖ ਵੱਖ ਵਜੀਫਾ ਸਕੀਮਾਂ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇੰਨ੍ਹਾਂ ਸਰਟੀਫਿਕੇਟਾਂ ਦੀ ਲੋੜ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਸਨ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਰਟੀਫਿਕੇਟ ਜਾਰੀ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕੇਸਾਂ ਵਿਚ ਸੇਵਾ ਡਲੀਵਰੀ ਲਈ ਨਿਰਧਾਰਤ ਸਮੇਂ ਤੋਂ ਵੀ ਘੱਟ ਸਮੇਂ ਵਿਚ ਸੇਵਾ ਕੇਂਦਰਾਂ ਦੇ ਮਾਰਫ਼ਤ ਇਹ ਸਰਟੀਫਿਕੇਟ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਸਤੰਬਰ ਵਿਚ 9844, ਮਹੀਨਾ ਅਕਤੂਬਰ ਵਿਚ 8602 ਅਤੇ ਮਹੀਨਾ ਨਵੰਬਰ ਵਿਚ 6994 ਅਜਿਹੇ ਸਰਟੀਫਿਕੇਟ ਜਾਰੀ ਕੀਤੇ ਗਏ। ਇੰਨ੍ਹਾਂ ਵਿਚ ਬਾਰਡਰ ਏਰੀਆ ਸਰਟੀਫਿਕੇਟ, ਜਾਤੀ ਸਰਟੀਫਿਕੇਟ ਓਬੀਸੀ/ਬੀਸੀ, ਜਾਤੀ ਸਰਟੀਫਿਕੇਟ ਐਸਸੀ, ਆਮਦਨ ਸਰਟੀਫਿਕੇਟ, ਰਿਹਾਇਸ ਸਰਟੀਫਿਕੇਟ ਅਤੇ ਦਿਹਾਤੀ ਖੇਤਰ ਸਰਟੀਫਿਕੇਟ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਸੇਵਾ ਕੇਂਦਰ ਦੇ ਨਾਲ ਨਾਲ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਗਰਿਕ ਸੇਵਾਵਾਂ ਦੀ ਡਲੀਵਰੀ ਸਰਕਾਰ ਵੱਲੌਂ ਤੈਅ ਸਮੇਂ ਹੱਦ ਵਿਚ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਮਿਸ਼ਨ ਅਬਾਦ 30 ਤਹਿਤ ਪਿੰਡਾਂ ਵਿਚ ਲਗਾਏ ਕੈਂਪਾਂ ਦੌਰਾਨ ਤਾਂ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਪਿੰਡ ਚੱਕ ਖੀਵਾ ਦੇ ਸੁਨੀਲ ਕੁਮਾਰ ਇਸ ਬਾਰੇ ਆਖਦੇ ਹਨ ਕਿ ਪਿੰਡ ਵਿਚ ਹੀ ਉਸਦਾ ਰਿਹਾਇਸ ਸਰਟੀਫਿਕੇਟ ਮਿਲ ਜਾਣ ਕਾਰਨ ਉਸਨੂੰ ਸ਼ਹਿਰ ਵਿਚ ਸੇਵਾ ਕੇਂਦਰ ਤੱਕ ਵੀ ਨਹੀਂ ਜਾਣਾ ਪਿਆ।
ਚਾਰਟ
ਮਹੱਤਵਪੂਰਨ ਜਾਰੀ ਸਰਟੀਫਿਕੇਟਾਂ ਦਾ ਮਹੀਨਾਂ ਵਾਰ ਵੇਰਵਾ
ਸੇਵਾ ਦਾ ਨਾਂਅ | ਮਹੀਨਾ ਸਤੰਬਰ 2022 | ਮਹੀਨਾ ਅਕਤੂਬਰ 2022 | ਮਹੀਨਾ ਨਵੰਬਰ 2022 | ਕੁੱਲ
|
ਬਾਰਡਰ ਏਰੀਆ ਸਰਟੀਫਿਕੇਟ | 941 | 999 | 1061 | 3001 |
ਜਾਤੀ ਸਰਟੀਫਿਕੇਟ ਓਬੀਸੀ/ਬੀਸੀ | 1431 | 1196 | 804 | 3431
|
ਜਾਤੀ ਸਰਟੀਫਿਕੇਟ ਐਸਸੀ | 2927 | 2531 | 1766 | 7224
|
ਆਮਦਨ ਸਰਟੀਫਿਕੇਟ | 294 | 325 | 237 | 856 |
ਰਿਹਾਇਸ ਸਰਟੀਫਿਕੇਟ | 3334 | 2431 | 2005 | 7770
|
ਦਿਹਾਤੀ ਖੇਤਰ ਸਰਟੀਫਿਕੇਟ | 917 | 1120 | 1121 | 3158 |
ਕੁੱਲ | 9844 | 8602 | 6994 | 25440 |
0 comments:
Post a Comment