Dec 5, 2022

ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ

 

ਕੈਂਪ ਵਿੱਚ ਮਰੀਜਾਂ ਦੇ ਮੁਫਤ ਚੈੱਕਅੱਪ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ

ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ


 

ਫਾਜ਼ਿਲਕਾ 5 ਦਸੰਬਰ 

ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਰੀਰਕ ਪੱਖੋਂ ਨਿਰੋਗ ਬਣਾਉਣ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰ ਅਭਿਨਵ ਸ਼ਰਮਾ ਦੀ ਟੀਮ ਨੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਮੁਫਤ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ। ਸਕੂਲ ਮੁੱਖ ਅਧਿਆਪਕਾਂ ਸ੍ਰੀਮਤੀ ਪੂਨਮ ਕਸਵਾਂ ਨੇ ਮੈਡੀਕਲ ਟੀਮ ਅਤੇ ਗ੍ਰਾਮ ਪੰਚਾਇਤ ਦਾ ਇਸ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਗੁਰਜੀਤ ਸਿੰਘ ਅਤੇ ਸਮੂਹ ਪੰਚਾਇਤ ਦਾ ਵਿਸ਼ੇ ਯੋਗਦਾਨ ਰਿਹਾ।

ਕੈਂਪ ਦੌਰਾਨ ਮੈਡੀਕਲ ਟੀਮ ਵੱਲੋਂ ਸਮੂਹ ਹਾਜ਼ਰੀਨ ਲੋਕ ਜਨ ਨੂੰ ਸਰੀਰਕ ਤੰਦਰੁਸਤੀ ਲਈ ਜਾਗਰੂਕ ਕੀਤਾ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਲਕੇ ਦੇ ਲੋਕਾਂ ਨੂੰ ਲਗਾਤਾਰ ਜਾਗਰੂਕਤਾਂ ਕੈਂਪ ਰਾਹੀਂ ਜਾਗਰੂਕਤ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਸਰੀਰਕ ਪੱਖੋਂ ਕਿਸੇ ਵੀ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਉਹ ਬੇਝਿਜਕ ਹੋ ਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਆਪਣੇ ਟੈਸਟ ਅਤੇ ਇਲਾਜ ਮੁਫਤ ਕਰਵਾ ਸਕਦਾ ਹੈ

ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਉਹ ਆਪਣੇ ਨਜ਼ਦੀਕੀ ਕਲੀਨਿਕ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਣ ਇਸ ਕੈਂਪ ਵਿੱਚ ਸੰਦੀਪ ਕੁਮਾਰਸੁਨੀਲ ਕੁਮਾਰਜਸਕਰਨ ਸਿੰਘਗੌਰਵ ਅਤੇ ਭਾਨੂੰ ਪ੍ਰਤਾਪ ਨੇ ਵਲੰਟੀਅਰ ਦੇ ਤੌਰ ਤੇ ਭੂਮੀਕਾ ਨਿਭਾਈ। ਇਸ ਮੌਕੇ ਸ੍ਰੀਮਤੀ ਮੇਨਕਾਸ੍ਰੀਮਤੀ ਜੋਤੀਸ਼੍ਰੀ ਗਗਨਦੀਪਸ਼੍ਰੀਮਤੀ ਮਨਜੀਤ ਰਾਣੀਸੰਜੇ ਕੁਮਾਰਚੰਦਰਕਾਂਤਾਲਲਿਤਾ, ਪੰਕਜ ਕੁਮਾਰ, ਰਾਮ ਸਰੂਪਵਿਜੈਪਾਲਸੈਫਾਲੀਸੌਰਵ ਕੁਮਾਰ, ਰਜਨੀਸ਼ ਝੀਂਜਾ, ਅੰਜਨਾ ਸੇਠੀਸੀਮਾ ਛਾਬੜਾਨੀਰਜ ਸੇਠੀਸਿਵਮ ਮਦਾਨਸੁਭਾਰਤਨ ਲਾਲਚੰਦਰਭਾਨ, ਰੋਹਿਤ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ

No comments:

Post a Comment