Dec 2, 2022

ਮੁਕਤਸਰ ਸਾਹਿਬ-ਫਿਰੋਜਪੁਰ ਨੈਸ਼ਨਲ ਹਾਈਵੇ 354 ਨੂੰ ਵਣ ਵਿਭਾਗ ਵੱਲੋਂ ਮਿਲੀ ਮਨਜ਼ੂਰੀ-ਸੇਖੋਂ


147.82 ਕਰੋੜ ਰੁਪਏ ਦੀ ਰਾਸ਼ੀ ਹੋਵੇਗੀ ਖਰਚ , ਲੋਕਾਂ ਨੂੰ ਮਿਲੇਗੀ ਬਿਹਤਰ ਆਵਾਜਾਈ ਦੀ ਸਹੂਲਤ

ਸੜਕੀ ਪ੍ਰੋਜੈਕਟ ਤੇ ਕੰਮ ਜਲਦ ਹੋਵੇਗਾ ਸ਼ੁਰੂ

ferozpur to shri muktsar sahib road, ferozpur to shri muktsar sahib distance, by road shri muktsar sahib


 

ਫਰੀਦਕੋਟ 2 ਦਸੰਬਰ 

ਸ੍ਰੀ ਮੁਕਤਸਰ ਸਾਹਿਬ-ਫਿਰੋਜਪੁਰ ਵਾਇਆ ਸਾਦਿਕ ਨੈਸ਼ਨਲ ਹਾਈਵੇ 354 ਦੀ ਨਵੀਂ ਬਣਨ ਵਾਲੀ ਸੜਕ ਦੀ ਵਣ ਵਿਭਾਗ ਵੱਲੋਂ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ ਜਿਸ ਨਾਲ ਹੁਣ ਇਸ ਸੜਕੀ ਪ੍ਰੋਜੈਕਟ ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ।ਇਹ ਜਾਣਕਾਰੀ ਵਿਧਾਇਕ ਫਰੀਦਕੋਟ  ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।

ਇਸ ਸਬੰਧੀ ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ-ਫਿਰੋਜਪੁਰ ਵਾਇਆ ਸਾਦਿਕ ਨੈਸ਼ਨਲ ਹਾਈਵੇ 354 ਦੀ ਜਿਸ ਲੰਬਾਈ 63.27 ਕਿਲੋਮੀਟਰ ਹੈ ਅਤੇ ਇਸ ਤੇ 147.82 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲੇ ਦੇ ਪਿੰਡ ਡੋਡ ਤੋਂ ਪਿੰਡ ਮਾਣੀ ਸਿੰਘ ਵਾਲਾ ਤੱਕ ਸੜਕ ਜਿਸ ਦੀ ਲੰਬਾਈ 18 ਕਿਲੋਮੀਟਰ ਹੈ, ਦੇ ਬਣਨ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵਧੀਆ ਆਵਾਜਾਈ ਦੀ ਸਹੂਲਤ ਮਿਲੇਗੀ।ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਮਿਲੇਗੀ ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਟਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ, ਉੱਥੇ ਹੀ ਬਾਰਡਰ ਦੇ ਵਸਨੀਕਾਂ ਨੂੰ ਵੀ ਇਸ ਦਾ ਵੱਡਾ ਲਾਭ ਪੁੱਜੇਗਾ।

ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਪੇਂਡੂ ਤੇ ਸ਼ਹਿਰੀ ਖੇਤਰਾਂ ਨੂੰ ਵਧੀਆ ਸੜਕੀ ਨੈਟਵਰਕ ਦੇਣ ਲਈ ਵਚਨਬੱਧ ਹੈ। ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ ਰਾਜ ਦੇ ਹਰ ਵਰਗ ਦੀ ਭਲਾਈ ਅਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

No comments:

Post a Comment