punjabfly

Dec 2, 2022

ਵਾਤਾਵਰਣ ਦੀ ਸ਼ੁੱਧਤਾ ਲਈ ਡਿਪਟੀ ਕਮਿਸ਼ਨਰ ਤੇ ਚੈਅਰਮੇਨ ਜ਼ਿਲ੍ਹਾ ਯੋਜ਼ਨਾ ਕਮੇਟੀ ਨੇ ਲਗਾਏ ਫ਼ਲਦਾਰ ਪੌਦੇ

 

barhinda , bathinda news, bathinda news update, bathinda new dc , bahtihnda railway station , bathinda bus stand, bathinda to malout, bathinda to shri muktsar sahib, bathinda to faridkot, bathinda to barnala , bathinda to moga , bathinda to Dabali

ਬਠਿੰਡਾ, 2 ਦਸੰਬਰ : ਵਾਤਾਵਰਣ ਦੀ ਸ਼ੁੱਧਤਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸੁੰਦਰਤਾ ਨੂੰ ਮੁੱਖ ਰਖਦਿਆਂ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਅਤੇ ਚੈਅਰਮੇਨ ਜ਼ਿਲ੍ਹਾ ਯੋਜ਼ਨਾ ਕਮੇਟੀ  ਅੰਮ੍ਰਿਤ ਲਾਲ ਅਗਰਵਾਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫ਼ਲਦਾਰ ਬੂਟੇ ਲਗਾਏ ਗਏ।

          ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਚੈਅਰਮੇਨ ਜ਼ਿਲ੍ਹਾ ਯੋਜ਼ਨਾ ਕੇਮਟੀ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਵੱਲੋਂ ਆਪਣੇ ਹੱਥੀਂ ਆੜੂ, ਅੰਬ, ਆਲੂਬੁਖਾਰਾ ਅਤੇ ਚੀਕੂ ਆਦਿ ਦੇ ਫਲ਼ਦਾਰ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਕੰਪਲੈਕਸ ਤੋਂ ਇਲਾਵਾ ਹੋਰ ਵੀ ਸਾਂਝੀਆਂ ਥਾਵਾਂ ਤੇ ਜਿੱਥੇ ਪਹਿਲਾਂ ਹੀ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਹਨ, ਉਥੇ ਭਵਿੱਖ ਵਿੱਚ ਵੀ ਹੋਰ ਪੌਦੇ ਲਗਾਏ ਜਾਣਗੇ। ਉਨ੍ਹਾਂ ਪੌਦਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਦਸਦਿਆਂ ਕਿਹਾ ਕਿ ਇਹ ਸਾਨੂੰ ਨਾ ਸਿਰਫ਼ ਛਾਂ ਹੀ ਦਿੰਦੇ ਹਨ ਸਗੋਂ ਫ਼ਲਾਂ ਤੋਂ ਇਲਾਵਾ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਵੀ ਸਹਾਈ ਹੁੰਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣ।

          ਇਸ ਮੌਕੇ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਵਿਭਾਗ ਨਾਲ ਸਬੰਧਤ ਅਧਿਕਾਰੀ ਤੇ ਕਰਮਚਾਰੀ ਆਦਿ ਵੀ ਹਾਜ਼ਰ ਰਹੇ।

Share:

0 comments:

Post a Comment

Definition List

blogger/disqus/facebook

Unordered List

Support