· ਟ੍ਰੇਨਿੰਗ ਸਮੇਂ ਖਾਣਾ ਤੇ ਰਿਹਾਇਸ਼ ਵੀ ਦਿੱਤੀ ਜਾਵੇਗੀ ਮੁਫ਼ਤ
ਬਠਿੰਡਾ, 5 ਦਸੰਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਕਾਂਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸੀ.ਆਈ.ਐਸ.ਐਫ (CISF), ਬੀ.ਐਸ.ਐਫ (BSF) ਅਤੇ ਸੀ.ਆਰ.ਪੀ.ਐਫ (CRPF) ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ ਸ੍ਰੀ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ।
ਕੈਂਪ ਇੰਚਾਰਜ ਸ਼੍ਰੀ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ 5, 6 ਤੇ 7 ਦਸੰਬਰ, 2022 ਨੂੰ ਸਵੇਰੇ 9 ਵਜੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਪਹੁੰਚ ਕੇ ਦਸਵੀਂ ਦੇ ਸਰਟੀਫ਼ਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਆਨ-ਲਾਈਨ ਅਪਲਾਈ ਕੀਤੇ ਸਰਟੀਫ਼ਿਕੇਟ ਦੀ ਫੋਟੋ ਕਾਪੀ ਤੇ 2 ਤਾਜ਼ਾ ਪਾਸਪੋਰਟ ਸਾਈਜ ਫੋਟੋ ਨਾਲ ਲਿਆ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਸੀ-ਪਾਈਟ ਕੈਂਪ, ਕਾਲਝਰਾਣੀ ਵੱਲੋਂ ਮਹੀਨਾ ਨਵੰਬਰ, 2022 ਵਿੱਚ ਹੋਈ ਆਰਮੀ ਭਰਤੀ ਰੈਲੀ ਦੌਰਾਨ ਮੈਡੀਕਲ ਫਿੱਟ ਹੋਏ ਯੁਵਕਾਂ ਦੀਆਂ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਕਲਾਸਾਂ ਲਗਾਈਆਂ ਜਾਂ ਰਹੀਆਂ ਹਨ। ਲਿਖਤੀ ਪੇਪਰ ਦੀ ਤਿਆਰੀ ਕਰਨ ਵਾਲੇ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ 97792-50214, 93167-13000, 94641-52013 ਤੇ ਦਫਤਰੀ ਕੰਮ-ਕਾਜ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
0 comments:
Post a Comment