ਫ਼ਾਜ਼ਿਲਕਾ, 12 ਜਨਵਰੀ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜਿਲਕਾ ਵਿਖੇ ਵੱਖ-ਵੱਖ ਤਹਿਸੀਲ ਪੱਧਰ ’ਤੇ ਸਥਾਪਿਤ 6 ਫਰਦ ਕੇਂਦਰ ਲੋਕਾਂ ਨੂੰ ਜਮੀਨੀ ਰਿਕਾਰਡ ਦੀ ਨਕਲ ਮੁਹੱਈਆ ਕਰਵਾਉਣ ਵਿਚ ਅਹਿਮ ਭੁਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 1 ਲੱਖ 33 ਹਜ਼ਾਰ 576 ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨ ਦੇ ਰਿਕਾਰਡ ਦੀਆਂ ਨਕਲਾਂ ਦੇ 8 ਲੱਖ 53 ਹਜਾਰ 951 ਪੰਨੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 2 ਕਰੋੜ 13 ਲੱਖ 48 ਹਜ਼ਾਰ 775 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਫਰਦ ਕੇਂਦਰਾਂ ਵਿਖੇ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਹੋ ਜਾਂਦੀ ਹੈ ਉਥੇ ਹੀ ਪਾਰਦਰਸ਼ੀ ਢੰਗ ਨਾਲ ਜਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ www.plrs.org.in ਅਤੇ revenue.punjab.gov.in ’ਤੇ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦਾ ਹੈ ਅਤੇ ਇਸ ਦਾ ਪਿ੍ਰੰਟ ਆਊਟ ਵੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਸੂਬੇ *ਚੋਂ ਕਿਸੇ ਵੀ ਫਰਦ ਕੇਂਦਰ ਤੋਂ ਆਪਣੀ ਜਮੀਨ ਦੀ ਫਰਦ ਕਢਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਮਾਲਕਾਂ ਲਈ ਵੈਬਸਾਈਟ revenue.punjab.gov.in ਰਾਹੀਂ ਅਪਲਾਈ ਕਰਕੇ ਜ਼ਮੀਨ ਦਾ ਰਿਕਾਰਡ ਡਾਕ ਰਾਹੀਂ ਜਾਂ ਈ.ਮੇਲ ਰਾਹੀਂ ਘਰ ਮੰਗਵਾਉਣ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ।
ਜ਼ਿਲ੍ਹਾ ਸਿਸਟਮ ਮੈਨੇਜਰ ਸ੍ਰੀ ਅਸ਼ਵਨੀ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੇ ਜਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫਰਦ ਕੇਂਦਰਾਂ ਵਿਖੇ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲੱਗਦਾ ਹੈ, ਜਿਥੇ ਕੇਵਲ 25 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਅਦਾ ਕਰਕੇ ਜਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰ ਫ਼ਾਜ਼ਿਲਕਾ ਵਿਖੇ ਸਾਲ 2022 ਦੌਰਾਨ ਤੱਕ 38 ਹਜ਼ਾਰ 3 ਜਮੀਨ ਮਾਲਕਾਂ ਨੂੰ 2 ਲੱਖ 33 ਹਜ਼ਾਰ 437 ਪੰਨੇ ਦੀਆਂ ਨਕਲਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਅਬੋਹਰ ਵਿਖੇ 31 ਹਜ਼ਾਰ 980 ਲੋਕਾਂ ਨੂੰ 2 ਲੱਖ 13 ਹਜ਼ਾਰ 723 ਪੰਨੇ ਦੀਆਂ ਨਕਲਾਂ ਦਿੱਤੀਆਂ ਹਨ।
ਇਸ ਤੋਂ ਇਲਾਵਾ ਜਲਾਲਾਬਾਦ ਵਿਖੇ 29 ਹਜ਼ਾਰ 796 ਵਿਅਕਤੀਆਂ ਨੂੰ 1 ਲੱਖ 73 ਹਜ਼ਾਰ 579 ਪੰਨੇ ਨਕਲਾਂ ਮੁਹੱਈਆਂ ਕਰਵਾਈਆਂ। ਅਰਨੀਵਾਲਾ ਵਿਖੇ 16 ਹਜ਼ਾਰ 295 ਲੋਕਾਂ ਨੂੰ 1 ਲੱਖ 7 ਹਜਾਰ 940 ਪੰਨੇ ਨਕਲਾਂ ਦਿੱਤੀਆਂ ਗਈਆਂ। ਖੂਈਆਂ ਸਰਵਰ ਵਿਖੇ 10 ਹਜ਼ਾਰ 810 ਬਿਨੈਕਾਰਾਂ ਨੂੰ 80 ਹਜ਼ਾਰ 153 ਪੰਨੇ ਨਕਲਾਂ ਮੁਹੱਈਆਂ ਕਰਵਾਈਆਂ ਅਤੇ ਸੀਤੋ ਗੁੰਨੋ ਫਰਦ ਕੇਂਦਰ ਵਿਖੇ 6 ਹਜ਼ਾਰ 692 ਲੋਕਾਂ ਨੂੰ 45 ਹਜ਼ਾਰ 119 ਪੰਨੇ ਨਕਲਾਂ ਦਿੱਤੀਆਂ ਗਈਆਂ।
0 comments:
Post a Comment