punjabfly

Jan 12, 2023

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਲਿੰਕ ਸੜਕਾਂ ਦੀ ਰਿਪੇਅਰ ਤੇ ਖਰਚੇ ਜਾਣਗੇ 6 ਕਰੋੜ ਰੁਪਏ: ਭੁੱਲਰ



ਪੰਜਾਬ ਸਰਕਾਰ ਰਾਜ ਵਿੱਚ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਦੇਣ ਲਈ ਵਚਨਬੱਧ

ਫਿਰੋਜ਼ਪੁਰ, 12 ਜਨਵਰੀ 2023.

          ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰਾਜ ਦੇ ਵਸਨੀਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ-ਨਾਲ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਰਾਜ ਵਿੱਚ ਸੜਕੀ ਆਵਾਜਾਈ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਆਉਂਦੀਆ 32 ਕਿਲੋਮੀਟਰ ਲਿੰਕ ਸੜਕਾਂ ਦੀ ਰਿਪੇਅਰ ਤੇ 6 ਕਰੋੜ 4 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦਿੱਤੀ।

          ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੜਕ ਰਿਪੇਅਰ ਪ੍ਰੋਗਰਾਮ 2022-23 ਅਧੀਨ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਵਿੱਚ ਪੈਂਦੀਆ ਲਿੰਕ ਸੜਕਾਂ ਐਲ.ਐਫ.ਬੀ ਰੋਡ ਤੋਂ ਗੁਲਾਮ ਸ਼ਾਹ ਵਾਲਾ ਤੋਂ ਫਿਰੋਜ਼ਪੁਰ ਸ਼ਹਿਰ ਤੇ 13.94 ਲੱਖ ਰੁਪਏ, ਆਰਫ ਕੇ ਤੋਂ ਬੰਡਾਲਾ ਲਿੰਕ ਰੋਡ ਤੇ 56.69 ਲੱਖ ਰੁਪਏ, ਮੱਲਾਵਾਲਾ ਰੋਡ ਤੋਂ ਜੈਮਲ ਵਾਲਾ ਤੋਂ ਹਾਮਦ ਚੱਕ ਤੇ 65.84 ਲੱਖ, ਅਟਾਰੀ ਤੋਂ ਇੱਛੇਵਾਲਾ ਰੋਡ ਤੇ 25.84 ਲੱਖ, ਦੁਲਚੀ ਕੇ ਤੋਂ ਕਾਮਲ ਵਾਲਾ ਰੋਡ ਤੇ 24.94 ਲੱਖ, ਐਲ.ਐਫ.ਬੀ. ਰੋਡ ਤੋਂ ਸੂਬਾ ਜਦੀਦ ਤੋਂ ਹਸਤੇ ਕੇ ਰੋਡ ਤੇ 22.08 ਲੱਖ, ਐਫ.ਐਫ. ਰੋਡ ਤੋਂ ਵਾਹਗੇ ਵਾਲਾ ਵਾਇਆ ਕਰੀਆਂ ਪਹਿਲਵਾਨ ਰੋਡ ਤੇ 37.22 ਲੱਖ, ਐਲ.ਐਫ.ਬੀ. ਤੋਂ ਚੌਂਕੀ ਮੰਬੋ ਤੇ 301.96 ਲੱਖ, ਬਾਰੇ ਕੇ ਤੋਂ ਗੁਲਾਮ ਹੁਸੈਨ ਵਾਲਾ ਰੋਡ ਤੇ 17.44 ਲੱਖ, ਸਿੱਧੂ ਤੋਂ ਤਾਰਪੁਰਾ ਤੇ 5.98 ਲੱਖ, ਵਾਹਕਾ ਫਿਰਨੀ ਤੋਂ ਡਰਨੀਵਾਲਾ 18.55 ਲੱਖ, ਖੁਸ਼ਹਾਲ ਸਿੰਘ ਵਾਲਾ ਤੋਂ ਬਸਤੀ ਗਾਂਧੀ ਨਗਰ ਤੇ 13.54 ਲੱਖ ਰੁਪਏ ਮੁਰੰਮਤ ਲਈ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਹੋਣ ਨਾਲ ਆਵਾਜਾਈ ਸੌਖਾਲੀ ਹੋਵੇਗੀ।

          ਇਸ ਮੌਕੇ ਆਪ ਆਗੂ ਸ. ਕਿੱਕਰ ਸਿੰਘ ਕੁਤਬੇਵਾਲਾ, ਸ. ਗੁਰਜੀਤ ਸਿੰਘ ਚੀਮਾ, ਸ. ਬਲਰਾਜ ਸਿੰਘ ਕਟੋਰਾ, ਸ੍ਰੀ ਦੀਪਕ ਨਾਰੰਗ, ਸ੍ਰੀ ਸੁਖਦੇਵ ਭੱਦਰੂ, ਸ੍ਰੀ ਦਵਿੰਦਰ ਉੱਪਲ ਆਦਿ ਹਾਜ਼ਰ ਸਨ।  

Share:

0 comments:

Post a Comment

Definition List

blogger/disqus/facebook

Unordered List

Support