punjabfly

Jan 23, 2023

ਸਰਕਾਰੀ ਸਕੂਲ ਦਾ ਵਿਦਿਆਰਥੀ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰਤਾ ਦਿਵਸ ਦੀ ਪਰੇਡ ਵਿਚ ਲਵੇਗਾ ਭਾਗ



ਕੈਡਿਟ ਜਗਰੂਪ ਸਿੰਘ ਨੇ ਆਪਣੀ ਮਿਹਨਤ ਸਦਕਾ ਪੂਰੇ ਜ਼ਿਲ੍ਹੇ ਦਾ ਮਾਨ ਵਧਾਇਆ - ਜ਼ਿਲ੍ਹਾ ਸਿੱਖਿਆ ਅਫਸਰ

 

                ਫਿਰੋਜ਼ਪੁਰ 23 ਜਨਵਰੀ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਦੀ 13 ਪੰਜਾਬ ਐਨ.ਸੀ.ਸੀ ਬਟਾਲੀਅਨ ਦੇ ਕੈਡਿਟ ਜਗਰੂਪ ਸਿੰਘ ਪੁੱਤਰ ਸ:ਰਮੇਸ ਵਾਸੀ ਪਿੰਡ ਝੋਕ ਟਹਿਲ ਸਿੰਘ ਦੀ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਲਈ ਚੋਣ ਹੋਈ ਹੈ।

                ਕੈਡਿਟ ਜਗਰੂਪ ਸਿੰਘ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਫਿਰੋਜ਼ਪੁਰ ਸ:ਕੰਵਲਜੀਤ ਸਿੰਘ ਧੰਜੂ ਨੇ ਕਿਹਾ ਕਿ ਜਗਰੂਪ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਸਦਕਾਂ ਇਸ ਮੁਕਾਮ ਤੇ ਪਹੁੰਚ ਕੇ ਨਾ ਸਿਰਫ ਸਕੂਲ ਬਲਕਿ ਆਪਣੇ ਮਾਪਿਆਂ ਅਤੇ ਪੂਰੇ ਜ਼ਿਲ੍ਹੇ ਦਾ ਮਾਨ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਐਨ.ਸੀ.ਸੀ ਅਫ਼ਸਰ ਕੈਪਟਨ ਇੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਸਿਖਲਾਈ ਹੇਠ ਬਹੁਤ ਹੀ ਸਖੱਤ ਪ੍ਰੀਖਿਆਵਾਂ ਵਿੱਚੌਂ ਨਿਕਲ ਕੇ ਜਗਰੂਪ ਸਿੰਘ ਨੇ ਪੂਰੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਵਿਚੋਂ ਸਫਲ ਹੋ ਕੇ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਭਾਗ ਲੈਣ ਦਾ ਮਾਣ ਹਾਸਲ ਕੀਤਾ ਹੈ।

                ਇਸ ਮੌਕੇ 13 ਪੰਜਾਬ ਐਨ.ਸੀ.ਸੀ ਬਟਾਲੀਅਨ ਫਿਰੋਜ਼ਪੁਰ ਦੇ ਸੀ.ੳ ਕਰਨਲ ਐਮ.ਐਲ ਸ਼ਰਮਾਂ ਅਤੇ ਐਡਮ ਅਫ਼ਸਰ ਪਿਉਸ਼ ਬੇਰੀ ਵੱਲੋ ਜਗਰੂਪ ਸਿੰਘ ਅਤੇ ਕੈਪਟਨ ਸ:ਇੰਦਰਪਾਲ ਸਿੰਘ ਨੂੰ ਬਟਾਲੀਅਨ ਦਾ ਨਾਮ ਰੋਸ਼ਨ ਕਰਨ ਲਈ ਵਿਸ਼ੇਸ਼ ਤੋਰ ਤੇ ਵਧਾਈ ਦਿੱਤੀ।

                 ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ ਇਸ ਸਫਲਤਾ ਦੀ ਖੁਸ਼ੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਸ:ਕੰਵਲਜੀਤ ਸਿੰਘ ਧੰਜੂ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸ੍ਰੀ ਕੋਮਲ ਅਰੋੜਾ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਮਾਣਮਤੀ ਪ੍ਰਾਪਤੀ ਲਈ ਦਿੱਲੀ ਤੋਂ ਵਾਪਸ ਆਉਣ ਤੇ ਐਨ.ਸੀ.ਸੀ ਕੈਡਿਟ ਜਗਰੂਪ ਸਿੰਘ ਦਾ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋ ਵਿਸ਼ੇਸ਼ ਤੌਰ ਤੇ ਸਮਨਮਾਨ ਕੀਤਾ ਜਾਵੇਗਾ ।


Share:

0 comments:

Post a Comment

Definition List

blogger/disqus/facebook

Unordered List

Support