Jan 23, 2023

ਸ਼ਨੀਮੰਦਰ ਵਲੋਂ ਵਿਧਵਾ ਔਰਤ ਦੀ ਰਾਸ਼ਨ ਦੇ ਕੇ ਮਦਦ

shani mander panni wala fatta shri muktsar sahib


ਪੰਨੀਵਾਲਾ ਫੱਤਾ 23 ਜਨਵਰੀ ( ਬਲਰਾਜ ਸਿੰਘ ਸਿੱਧੂ ) ਸਥਾਨਕ ਸ਼ਨੀਮੰਦਰ ਵਿਖੇ ਸੇਵਾਦਾਰ ਸੰਦੀਪ ਕੁਮਾਰ ਚੁੱਘ ਵਲੋਂ ਅੱਜ ਇਕ ਗਰੀਬ ਅਤੇ ਆਰਥਿਕ ਤੌਰ ਤੇ ਕਮਜੋਰ ਵਿਧਵਾ ਔਰਤ ਨੂੰ ਇਕ ਮਹੀਨੇ ਦਾ ਰਾਸ਼ਨਦੇ ਕੇ ਮਦਦ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਨੀ ਮੰਦਰ ਵਲੋਂ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਸ਼ਨੀ ਮੰਦਰ ਵਲੋਂ ਬਲਜਿੰਦਰ ਕੌਰ ਪਤਨੀ ਵਿਧਵਾ ਚਰਨਾ ਸਿੰਘ ਵਾਸੀ ਧੌਲਾ ਕਿੰਗਰਾ ਦੀ ਇਕ ਮਹੀਨੇ ਦਾ ਰਾਸ਼ਨ ਦੇ ਕੇ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਅੱਗੇ ਤੋਂ ਵੀ ਜਾਰੀ ਰਹਿਣਗੇ। 

No comments:

Post a Comment