ਡੇਅਰੀ ਵਿਕਾਸ ਵਿਭਾਗ ਵੱਲੋ ਸਾਫ ਦੁੱਧ ਦੀ ਮਹੱਤਤਾ ਅਤੇ ਡੇਅਰੀ ਫਾਰਮਾਂ ਤੇ ਦੁੱਧ ਚੁਆਈ ਦੇ ਖਰਚੇ ਨੂੰ ਘਟਾਉਣ ਤੇ ਮਿਆਰ ਨੂੰ ਸੁਧਾਰਨ ਅਤੇ ਪਸ਼ੂਆਂ ਦੇ ਚੁਆਈ *ਤੇ ਹੋਣ ਵਾਲੀ ਬਿਮਾਰੀਆਂ ਤੋਂ ਬਚਾਉਣ ਲਈ ਮਿਲਕਿੰਗ ਮਸ਼ੀਨ *ਤੇ ਦੁੱਧ ਉਤਪਾਦਕਾਂ ਨੂੰ ਸਬਸਿਡੀ ਵਜੋਂ ਵਿਤੀ ਸਹਾਇਤਾ ਦੇਣ ਦੀ ਸਕੀਮ ਉਲੀਕੀ ਗਈ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਫਾਜਿਲਕਾ ਰਣਦੀਪ ਕੁਮਾਰ ਹਾਂਡਾ ਨੇ ਦਿੱਤੀ।
ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਨੇ ਦੱਸਿਆ ਕਿ ਕੈਬਨਿਟ ਮੰਤਰੀ ਡੇਅਰੀ ਵਿਕਾਸ ਵਿਭਾਗ ਸ੍ਰ. ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ੍ਰ. ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਆਰ.ਕੇ.ਵੀ.ਵਾਈ ਸਕੀਮ ਅਧੀਨ ਮਿਲਕਿੰਗ ਮਸ਼ੀਨ *ਤੇ ਲਾਭਪਾਤਰੀਆਂ ਨੂੰ 50 ਫੀਸਦੀ ਦੀ ਸਬਸਿਡੀ ਜਾਂ ਵੱਧ ਤੋਂ ਵੱਧ 24366 ਰੁਪਏ ਦੀ ਰਾਸ਼ੀ ਪ੍ਰਤੀ ਮਸ਼ੀਨ ਮੁਹੱਈਆ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ।
ਉਨ੍ਹਾਂ ਲਾਭਪਾਤਰੀ ਦੀ ਯੋਗਤਾ ਬਾਰੇ ਦੱਸਦਿਆਂ ਕਿਹਾ ਕਿ ਲਾਭਪਾਤਰੀ ਨੇ ਆਪਣਾ ਡੇਅਰੀ ਯੁਨਿਟ 01 ਅਪ੍ਰੈਲ 2021 ਤੋਂ ਬਾਅਦ ਸਥਾਪਿਤ ਕੀਤਾ ਹੋਵੇ, ਲਾਭਪਾਤਰੀ ਕੋਲ ਘੱਟੋ ਘੱਟ 20 ਦੁਧਾਰੂ ਪਸ਼ੂ ਹੋਣ ਅਤੇ ਪ੍ਰਤੀ ਦਿਨ ਦੁੱਧ ਦੀ ਪੈਦਾਵਾਰ 150 ਲੀਟਰ ਹੋਵੇ। ਇਸ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ/ ਪੰਜਾਬ ਡੇਅਰੀ ਵਿਕਾਸ ਬੋਰਡ/ ਗਡਵਾਸੂ ਤੋਂ ਘੱਟੋ ਘਟ 2 ਹਫਤੇ ਦੀ ਡੇਅਰੀ ਸਿਖਲਾਈ ਪ੍ਰਾਪਤ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਲਾਭਪਾਤਰੀ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਮਿਲਕਿੰਗ ਮਸ਼ੀਨ ਦੀ ਖਰੀਦ ਵਿਭਾਗ ਵੱਲੋਂ ਨਿਰਧਾਰਤ ਕੰਪਨੀਆਂ ਤੋਂ ਹੀ ਕਰ ਸਕੇਗਾ।
ਮਿਲਕਿੰਗ ਮਸ਼ੀਨ ਦੀ ਸਬਸਿਡੀ ਪ੍ਰਾਪਤ ਕਰਨ ਸਬੰਧੀ ਅਤੇ ਹੋਰ ਸ਼ਰਤਾਂ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਡਿਪਟੀ ਡਇਰੈਕਟਰ ਡੇਅਰੀ ਕਮਰਾ ਨੰਬਰ 508-509, ਡੀ.ਸੀ. ਕੰਪਲੈਕਸ, ਐਸ.ਐਸ.ਪੀ. ਬਲਾਕ ਫਾਜਿਲਕਾ ਅਤੇ ਮੋਬਾਇਲ ਨੰਬਰ 01638-262140, 96463-06700, 98149-95616 ਤੇ ਸੰਪਰਕ ਕੀਤਾ ਜਾ ਸਕਦਾ ਹੈ।
0 comments:
Post a Comment