ਅਬੋਹਰ, 3 ਜਨਵਰੀ
ਲਾਇਨਜ਼ ਕਲੱਬ ਆਕਾਸ਼ ਅਬੋਹਰ ਵੱਲੋਂ ਸਵਰਗੀ ਸ਼੍ਰੀ ਨੌਰੰਗ ਰਾਏ ਸਿੰਗਲਾ ਦੀ ਯਾਦ ਵਿੱਚ ਪਿੰਡ ਗੱਦਾਦੋਬ ਵਿਖੇ ਅੱਖਾਂ ਦਾ 15ਵਾਂ ਅਪ੍ਰੇਸ਼ਨ ਅਤੇ ਚੈਕਅੱਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੁਖੀ ਸੁਮੇਸ਼ ਭਟੇਜਾ ਨੇ ਦੱਸਿਆ ਕਿ ਕਲੱਬ ਵੱਲੋਂ ਹੁਣ ਤੱਕ 700 ਦੇ ਕਰੀਬ ਅੱਖਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾ ਚੁੱਕੇ ਹਨ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਮਨਜੀਤ ਜਸੂਜਾ ਨੇ ਦੱਸਿਆ ਕਿ ਅੱਜ 395 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕਰਵਾਈ ਗਈ ਅਤੇ ਇਨ੍ਹਾਂ ਵਿੱਚੋਂ 24 ਮਰੀਜ਼ ਅਪਰੇਸ਼ਨ ਲਈ ਯੋਗ ਪਾਏ ਗਏ। ਉਨ੍ਹਾਂ ਦੇ ਆਪ੍ਰੇਸ਼ਨ ਕਲੱਬ ਵੱਲੋਂ ਪ੍ਰੋਜੈਕਟ ਚੇਅਰਮੈਨ ਰਾਜੀਵ ਸਿੰਗਲਾ ਦੇ ਸਹਿਯੋਗ ਨਾਲ ਜੈਤੋ ਸਥਿਤ ਲਾਇਨ ਆਈ ਕੇਅਰ ਸੈਂਟਰ ਵਿਖੇ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਦੇ ਆਉਣ-ਜਾਣ ਅਤੇ ਖਾਣ-ਪੀਣ ਦਾ ਖਰਚਾ ਕਲੱਬ ਵੱਲੋਂ ਚੁੱਕਿਆ ਜਾਵੇਗਾ। ਇਸ ਕੈਂਪ ਦੀ ਰਜ਼ਿਸਟ੍ਰੇਸਨ ਉੱਘੇ ਸ਼ਾਇਰ ਐਡਵੋਕੇਟ ਰਵਿੰਦਰ ਗਿੱਲ ਨੇ ਕੀਤੀ। ਪਿੰਡ ਗੱਦਾਦੋਬ ਦੇ ਸਰਪੰਚ ਕ੍ਰਿਸ਼ਨ ਕੁਮਾਰ, ਸੁਖਚੈਨ ਸਿੰਘ ਮੈਂਬਰ, ਕਾਲਾ ਸਿੰਘ ਮੈਂਬਰ, ਸੋਹਣ ਸਿੰਘ, ਸੁਖਦੀਪ ਸਿੰਘ, ਹਰੀਸ਼ ਕੁਮਾਰ, ਬਲਜੀਤ ਸਿੰਘ, ਯਾਦਵਿੰਦਰ ਸਿੰਘ, ਸ਼ਾਹਬਾਜ਼ ਸਿੰਘ, ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਗੱਦਾਦੋਬ ਦਾ ਵਿਸ਼ੇਸ਼ ਸਹਿਯੋਗ ਰਿਹਾ । ਲਾਇਨਜ਼ ਕਲੱਬ ਆਕਾਸ਼ ਅਬੋਹਰ ਦੇ ਪੀਆਰਓ ਭਗਵੰਤ ਭਟੇਜਾ, ਪ੍ਰੋਜੈਕਟ ਇੰਚਾਰਜ ਪਵਨ ਕਟਾਰੀਆ ਨੇ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਵਲੰਟੀਅਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਕਲੱਬ ਆਕਾਸ਼ ਵੱਲੋਂ ਪ੍ਰੋਜੈਕਟ ਚੇਅਰਮੈਨ ਰਾਜੀਵ ਸਿੰਗਲਾ ਦੇ ਪਰਿਵਾਰ, ਸਰਕਾਰੀ ਹਾਈ ਸਕੂਲ ਗੱਦਾਦੋਬ ਦੇ ਮੁੱਖ ਅਧਿਆਪਕ ਬੀਰੂ ਕੁਮਾਰ, ਮੁਕੇਸ਼ ਰਾਜੋਰੀਆ ਅਤੇ ਰਵਿੰਦਰ ਕੰਬੋਜ, ਗੱਦਾਦੋਬ ਦੀ ਗ੍ਰਾਮ ਪੰਚਾਇਤ ਅਤੇ ਐਡਵੋਕੇਟ ਰਵਿੰਦਰ ਗਿੱਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ੍ਟ ਪਿੰਡ ਗੱਦਾਡੋਬ ਦੀ ਟੀਮ ਵੱਲੋਂ ਕੈਂਪ ਵਿੱਚ ਪੁੱਜੀਆਂ ਸਾਰੀਆਂ ਸੰਗਤਾਂ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਲੱਬ ਦੇ ਮੁਖੀ ਸੁਮੇਸ਼ ਭਟੇਜਾ ਨੇ ਦੱਸਿਆ ਕਿ ਅਗਲਾ ਕੈਂਪ 1 ਫਰਵਰੀ ਨੂੰ ਸੀਤੋ ਗੁੰਨੋ ਵਿਖੇ ਲਗਾਇਆ ਜਾਵੇਗਾ । ਜਿਹੜੇ ਮਰੀਜ਼ ਅੱਜ ਕਿਸੇ ਕਾਰਨ ਨਹੀਂ ਪਹੁੰਚ ਸਕੇ ਉਹ ਅਗਲੇ ਕੈਂਪ ਵਿੱਚ ਪਹੁੰਚ ਕੇ ਲਾਭ ਲੈ ਸਕਦੇ ਹਨ।
0 comments:
Post a Comment