ਨਾਗਰਿਕ ਆਪਣੀ ਸ਼ਨਾਖਤ ਤੇ ਪਤੇ ਦਾ ਅਸਲ ਪਰੂਫ ਲੈ ਕੇ ਸੇਵਾ ਕੇਂਦਰਾਂ ਵਿਖੇ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਜਲਦੀ ਆਨਲਾਈਨ ਵਿਧੀ ਰਾਹੀਂ ਲੈ ਸਕੇਗਾ
ਫਾਜ਼ਿਲਕਾ 21 ਜਨਵਰੀ :
ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ 6 ਸੇਵਾਵਾਂ ਜਿਵੇਂ ਕਿ ਇਨਕਮ ਸਰਟੀਫਿਕੇਟ, ਦਿਹਾਤੀ ਖੇਤਰ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨ ਲਈ, ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ, ਆਮਦਨ ਤੇ ਖਰਚਾ ਸਰਟੀਫਿਕੇਟ ਅਤੇ ਜਨਰਲ ਵਰਗ ਨਾਲ ਸਬੰਧਤ ਜਾਤੀ ਸਰਟੀਫਿਕੇਟ ਲੈਣ ਲਈ ਫਾਰਮ ਭਰਨ ਦੀ ਪਹਲਾ ਜ਼ਰੂਰਤ ਹੁੰਦੀ ਸੀ, ਪਰ ਹੁਣ ਪੰਜਾਬ ਸਰਕਾਰ ਨੇ ਆਮ ਨਾਗਿਰਕਾਂ ਦੀ ਸਹੂਲਤ ਲਈ ਇਹ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ. ਗਗਨਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਾਗਰਿਕ ਆਪਣੀ ਸ਼ਨਾਖਤ ਅਤੇ ਪਤੇ ਦਾ ਅਸਲ ਪਰੂਫ ਲੈ ਕੇ ਸੇਵਾ ਕੇਂਦਰਾਂ ਵਿਖੇ ਪਹੁੰਚ ਕਰੇਗਾ ਜਿਸ ਉਪਰੰਤ ਅਸਲ ਦਸਤਾਵੇਜਾਂ ਦੇ ਰਾਹੀਂ ਸੇਵਾ ਕੇਂਦਰ ਦਾ ਕਰਚਮਾਰੀ ਸਬੰਧਤ ਸੇਵਾ ਨੂੰ ਆਨਲਾਈਨ ਕਰ ਦੇਵੇਗਾ ਤੇ ਪ੍ਰਿੰਟ ਕੱਢ ਕੇ ਨਾਗਰਿਕ ਦੇ ਹਸਤਾਖਰ ਲਵੇਗਾ। ਇਸ ਤੋਂ ਬਾਅਦ ਹਸਤਾਖਰ ਵਾਲੇ ਪ੍ਰਿੰਟ ਅਤੇ ਲੋੜੀਂਦੇ ਦਸਤਾਵੇਜਾਂ ਨੂੰ ਸਕੈਨ ਕਰਨ ਉਪਰੰਤ ਨਾਗਰਿਕ ਨੂੰ ਉਸ ਦੇ ਅਸਲ ਦਸਤਾਵੇਜ ਉਸੇ ਵੇਲੇ ਵਾਪਸ ਕਰ ਦਿੱਤੇ ਜਾਣਗੇ , ਇਸ ਤਰ੍ਹਾਂ ਨਾਗਰਿਕ ਆਪਣੇ ਅਸਲ ਦਸਤਾਵੇਜਾਂ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
0 comments:
Post a Comment