Jan 21, 2023

ਗਣਤੰਤਰ ਦਿਵਸ ਦੇ ਸਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਹੋਈ



 ਫਾਜਿ਼ਲਕਾ, 21 ਜਨਵਰੀ

          ਜਿ਼ਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਪੇਸ਼ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਡੀਸੀ ਡੀਏਵੀ ਸਕੂਲ ਦੇ ਵਿਹੜੇ ਵਿਚ ਹੋਈ। ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਆਈਏਐਸ ਨੇ ਰਿਹਸਰਲ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਮਨਜੀਤ ਸਿੰਘ ਔਲਖਡਿਪਟੀ ਡੀਈਓ ਸ੍ਰੀ ਪੰਕਜ ਅੰਗੀ ਅਤੇ ਮੈਡਮ ਅੰਜੂ ਸੇਠੀਪ੍ਰਦੀਪ ਗੱਖੜਪ੍ਰਿੰਸੀਪਲ ਰਜਿੰਦਰ ਵਿਖੋਣਾ,ਪ੍ਰਿੰਸੀਪਲ ਸ੍ਰੀ ਰਾਜਨ ਛਾਬੜਾਸਤਿੰਦਰ ਬੱਤਰਾਸ੍ਰੀ ਗੁਰਛਿੰਦਰ ਸਿੰਘ ਆਦਿ ਵੀ ਹਾਜਰ ਸਨ।

          ਇਸ ਮੌਕੇ ਹੋਲੀਹਾਰਟ ਸਕੂਲਹੈਰੀਟੇਜ਼ ਸਕੂਲਜੀਏਵੀ ਜ਼ੈਨ ਆਦਰਸ਼ ਸਕੂਲਐਸਕੇਬੀ ਡੀਏਵੀ ਸਕੂਲਐਮ ਆਰ ਕਾਲਜਆਤਮ ਵਲੰਭ ਸਕੂਲਸਰਵਹਿੱਤਕਾਰੀ ਸਕੂਲਸੈਕਰਡ ਹਾਰਟ ਸਕੂਲਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਦੇ ਵਿਦਿਆਰਥੀਆਂ ਨੇ ਰਿਹਰਸਲ ਵਿਚ ਭਾਗ ਲਿਆ। ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਨੇ ਦੱਸਿਆ ਕਿ ਸਭਿਆਚਾਰਕ ਸਮਾਗਮ ਵਿਚ ਪੰਜਾਬ ਦੇ ਵਿਰਾਸਤੀ ਰੰਗਾਂ ਦੇ ਨਾਲ ਨਾਲ ਦੇਸ਼ ਭਗਤੀ ਦੇ ਰੰਗਾਂ ਦੀ ਝਲਕ ਵੀ ਵੇਖਣ ਨੂੰ ਮਿਲੇਗੀ।

No comments:

Post a Comment