—ਗਊਆਂ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜਾ
—ਠੰਡ ਵਿਚ ਗਊਆਂ ਦੀ ਦੇਖਭਾਲ ਸਹੀ ਤਰੀਕੇ ਨਾਲ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ
ਫਾਜਿ਼ਲਕਾ, 15 ਜਨਵਰੀ
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਸ਼ਨੀਵਾਰ ਨੂੰ ਦੇਰ ਸ਼ਾਮ ਫਾਜਿ਼ਲਕਾ ਦੇ ਪਿੰਡ ਸ਼ਲੇਮ ਸ਼ਾਹ ਵਿਚ ਬਣੀ ਸਰਕਾਰੀ ਗਊ ਸਾ਼ਲਾ ਦਾ ਅਚਾਨਕ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਗਊ਼ਸਾਲਾ ਪਹੁੰਚ ਕੇ ਪਹਿਲਾਂ ਆਪਣੀ ਹਾਜਰੀ ਵਿਚ ਇੱਥੇ ਰੱਖੀਆਂ ਗਾਂਵਾਂ ਦੀ ਗਿਣਤੀ ਕਰਵਾਈ ਅਤੇ ਸਾਰੇ ਪ੍ਰਬੰਧਾਂ ਦਾ ਖੁਦ ਜਾਇਜਾ ਲਿਆ। ਉਨ੍ਹਾਂ ਨੇ ਇਸ ਮੌਕੇ ਚਾਰਾ ਦਾਨ ਕੀਤਾ ਅਤੇ ਖੁਦ ਗਊਆਂ ਨੂੰ ਚਾਰਾ ਖੁਆਇਆ ਵੀ।
ਡਿਪਟੀ ਕਮਿਸ਼ਨਰ ਨੇ ਪ੍ਰਬੰਧਕ ਸੋਨੂੰ ਕੁਮਾਰ ਤੋਂ ਇੱਥੇ ਹੋਰ ਸੈੱਡਾਂ ਦੇ ਨਿਰਮਾਣ ਸਬੰਧੀ ਜਾਣਕਾਰੀ ਲਈ ਅਤੇ ਇੱਥੇ ਗਾਂਵਾਂ ਦੀ ਹੋਰ ਰਹੀ ਸਾਂਭ ਸੰਭਾਲ ਸਬੰਧੀ ਪੂਰੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਗਾਂਵਾਂ ਦੀ ਦੇਖਭਾਲ ਵਿਚ ਕੋਈ ਕੁਤਾਹੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਠੰਡ ਵਿਚ ਗਾਂਵਾਂ ਦੀ ਦੇਖਭਾਲ ਵਿਚ ਵਿਸੇਸ਼ ਖਿਆਲ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਨਗਰ ਕੌਂਸਲ ਤੋਂ ਗਊ ਸੈਸ ਜਲਦ ਗਊਸਾ਼ਲਾ ਨੂੰ ਜਾਰੀ ਕਰਵਾਇਆ ਜਾਵੇਗਾ ਤਾਂ ਜੋ ਗਊ਼ਸਾਲਾ ਲਈ ਫੰਡ ਦੀ ਕੋਈ ਘਾਟ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਇੱਥੇ ਹੋਣ ਵਾਲੇ ਹੋਰ ਕੰਮਾਂ ਦੀ ਸੂਚੀ ਵੀ ਉਨ੍ਹਾਂ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ ਤਾਂ ਜ਼ੋ ਇਹ ਕੰਮ ਵੀ ਛੇਤੀ ਕਰਵਾਏ ਜਾ ਸਕਨ। ਉਨ੍ਹਾਂ ਨੇ ਕਿਹਾ ਕਿ ਸ਼ਰਦੀਆਂ ਵਿਚ ਗਾਂਵਾਂ ਦੇ ਇਲਾਜ ਦੀ ਜ਼ੇਕਰ ਕੋਈ ਜਰੂਰਤ ਹੋਵੇ ਤਾਂ ਇਲਾਜ ਯਕੀਨੀ ਬਣਾਇਆ ਜਾਵੇ ਅਤੇ ਜਦੋਂ ਵੀ ਟੀਕਾਕਰਨ ਕਰਵਾਉਣ ਦਾ ਸਮਾਂ ਹੋਵੇ ਤਾਂ ਇੰਨ੍ਹਾਂ ਗਾਂਵਾਂ ਦਾ ਟੀਕਾਕਰਨ ਜਰੂਰ ਕੀਤਾ ਜਾਵੇ। ਉਨ੍ਹਾਂ ਨੇ ਗਊਸ਼ਾਲਾ ਵੱਲੋਂ ਸ਼ਹਿਰ ਵਿਚ ਬੇਸਹਾਰਾ ਗਾਂਵਾਂ ਨੂੰ ਇੱਥੇ ਲਿਆਉਣ ਦੀ ਸਲਾਘਾ ਕਰਦਿਆਂ ਕਿਹਾ ਕਿ ਹੋਰ ਜਾਨਵਰਾਂ ਨੂੰ ਗਊਸ਼ਾਲਾ ਵਿਚ ਭੇਜਿਆ ਜਾਵੇਗਾ ਤਾਂ ਜ਼ੋ ਇਨ੍ਹਾਂ ਕਾਰਨ ਹੋਣ ਵਾਲੇ ਹਾਦਸੇ ਵੀ ਘੱਟ ਸਕਨ ਅਤੇ ਇਹ ਬੇਸਹਾਰਾ ਜਾਨਵਰਾਂ ਨੂੰ ਰਹਿਣ ਲਈ ਸੁਰੱਖਿਤ ਠਹਿਰ ਮਿਲ ਸਕੇ।
0 comments:
Post a Comment