ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮੇਂ ਦੀਆਂ ਸਰਕਾਰਾਂ ਐਨਜੀਓ ਅਤੇ ਹੋਰ ਸੰਸਥਾਵਾਂ ਆਪਣੇ ਪੱਧਰ ਤੇ ਪੂਰਨ ਤੌਰ ਤੇ ਯਤਨਸ਼ੀਲ ਹਨ ਅਤੇ ਨਤੀਜੇ ਵੀ ਬਿਹਤਰ ਆ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਕੱਲ ਅਧਿਆਪਕ ਵਰਗ ਵੀ ਸਕੂਲਾਂ ਅਤੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਵਿੱਚ ਪੱਬਾਂ ਭਾਰ ਹੋਇਆ ਹੈ ।
ਇਸ ਨਿਵੇਕਲੇ ਕੰਮ ਵਿੱਚ ਯੋਗਦਾਨ ਪਾਉਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਝੁਰੜਖੇੜਾ ਬਲਾਕ ਖੂਈਆਂ ਸਰਵਰ ਦੇ ਸੈਂਟਰ ਹੈੱਡ ਟੀਚਰ ਸ੍ਰੀ ਅਭਿਸ਼ੇਕ ਕਟਾਰੀਆ ਜੋਂ ਕਿ ਸਿੱਧੀ ਭਰਤੀ ਰਾਹੀਂ ਬਤੌਰ ਸੈਂਟਰ ਹੈੱਡ ਟੀਚਰ ਨਿਯੁਕਤ ਹੋਏ ਸਨ,ਨੇ ਆਪਣਾ ਪਰਖਕਾਲ ਸਫ਼ਲਤਾ ਪੂਰਵਕ ਪੂਰਾ ਹੋਣ ਦੀ ਖੁਸ਼ੀ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਨੂੰ 5100 ਰੁਪਏ ਦਾਨ ਦੇ ਤੌਰ ਤੇ ਦਿੱਤੇ। ਇਸ ਮੌਕੇ ਨੇ ਦੱਸਿਆ ਕਿ ਸਕੂਲ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਉਹ ਅੱਗੇ ਹੋਰ ਵੀ ਮਦਦ ਕਰਦੇ ਰਹਿਣਗੇ।
ਬੀਪੀਈਓ ਸ਼੍ਰੀ ਸਤੀਸ਼ ਮਿਗਲਾਨੀ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਅਜਿਹੇ ਦਾਨੀ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ। ਜੋ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਬੀ ਐਮ ਟੀ ਸ੍ਰੀ ਪ੍ਰਦੁਮਨ, ਕਲੱਸਟਰ ਝੂਰੜਖੇੜਾ ਦੇ ਸਕੂਲ ਮੁੱਖੀ ਸ਼੍ਰੀ ਰੋਹਤਾਸ ਕੁਮਾਰ,ਸ਼੍ਰੀ ਸੋਨੂੰ, ਸ਼੍ਰੀ ਅਸ਼ੋਕ ਕੁਮਾਰ, ਸ.ਸਤਨਾਮ ਸਿੰਘ, ਸ਼੍ਰੀਮਤੀ ਸ਼ਾਰਦਾ ਰਾਣੀ, ਸ਼੍ਰੀਮਤੀ ਵਿਪਨ ਕੌਰ ਅਤੇ ਸਕੂਲ ਸਟਾਫ਼ ਸ਼੍ਰੀ ਰਵਿੰਦਰ,ਸ੍ਰੀ ਸੰਦੀਪ, ਸ਼੍ਰੀਮਤੀ ਸ਼ਿਲਪਾ ਤਿੰਨਾਂ,ਸ੍ਰੀ ਗੋਤਮ ਅਤੇ ਸ੍ਰੀਮਤੀ ਗਗਨਦੀਪ ਵੀ ਹਾਜ਼ਰ ਸੀ ਇਹਨਾਂ ਸਾਰਿਆਂ ਨੇ ਸ੍ਰੀ ਅਭਿਸ਼ੇਕ ਕਟਾਰੀਆ ਜੀ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਵਧਾਈ ਦਿੱਤੀ।
0 comments:
Post a Comment