Home »
ਖ਼ਬਰਨਾਮਾ
» ਪਿੰਡ ਕੁੰਡਲ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ, ਵਿਧਾਇਕ ਗੋਲਡੀ ਮੁਸਾਫਿਰ ਅਤੇ ਡਿਪਟੀ ਕਮਿਸ਼ਨਰ ਨੇ ਕੀਤੀ ਸਿ਼ਰਕਤ
—ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਪਿੰਡ ਵਿਚ ਲਾਈਬ੍ਰੇਰੀ ਅਤੇ ਆਮ ਆਦਮੀ ਕਲੀਨਿਕ ਬਣਾਉਣ ਦਾ ਕੀਤਾ ਐਲਾਣ
—ਧੀਆਂ ਅਤੇ ਪੁੱਤਰਾਂ ਵਿਚ ਨਹੀਂ ਕੋਈ ਫਰਕ—ਡਿਪਟੀ ਕਮਿਸ਼ਨਰ ਸੇਨੂੰ ਦੁੱਗਲ
ਬੱਲੂਆਣਾ, ਫਾਜਿ਼ਲਕਾ, 14 ਜਨਵਰੀ
ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਕੁੰਡਲ ਵਿਖੇ ਧੀਆਂ ਦੀ ਲੋਹੜੀ ਸਮਾਗਮ ਧੂਮਧਾਮ ਅਤੇ ਵਿਰਾਸਤੀ ਤਰੀਕੇ ਨਾਲ ਕਰਵਾਇਆ ਗਿਆ ਜਿਸ ਵਿਚ ਹਲਕੇ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਵਿਸੇਸ਼ ਤੌਰ ਤੇ ਸਿ਼ਰਕਤ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਨਾਲ ਇਸ ਪਵਿੱਤਰ ਤਿਓਹਾਰ ਦੀਆਂ ਖੁ਼ਸ਼ੀਆਂ ਵਿਚ ਸ਼ਾਮਿਲ ਹੁੰਦਿਆਂ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਤਰੱਕੀ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਿੱਥੇ ਪੁਰਾਣਾ ਮੁਆਵਜਾ ਜਾਰੀ ਕੀਤਾ ਹੈ ਉਥੇ ਹੀ ਪੱਤਰੇਵਾਲਾ ਵਿਖੇ ਵੱਡਾ ਵਾਟਰ ਵਰਕਸ ਵੀ ਬਣਾਇਆ ਜਾ ਰਿਹਾ ਹੈ ਜਿਸ ਨਾਲ ਪੂਰੇ ਇਲਾਕੇ ਦੇ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਰਾਮਸਰਾ ਮਾਇਨਾਰ ਨਹਿਰ ਦੇ ਨਵੀਨੀਕਰਨ ਲਈ ਸਰਕਾਰ ਨੇ ਰਕਮ ਜਾਰੀ ਕਰ ਦਿੱਤੀ ਹੈ ਜਦ ਕਿ ਸੁਖਚੈਨ ਮਾਇਨਰ ਦਾ ਨਵੀਨੀਕਰਨ ਵੀ ਜਲਦ ਹੋਵੇਗਾ। ਉਨ੍ਹਾਂ ਨੇ ਪਿੰਡ ਕੁੰਡਲ ਵਿਚ ਲਾਈਬੇ੍ਰਰੀ ਅਤੇ ਆਮ ਆਦਮੀ ਕਲੀਨਿਕ ਬਣਾਉਣ ਦਾ ਐਲਾਣ ਵੀ ਇਸ ਮੌਕੇ ਕੀਤਾ।
ਧੀਆਂ ਦੀ ਲੋਹੜੀ ਸਬੰਧੀ ਇਸ ਜਿ਼ਲ੍ਹਾ ਪੱਧਰੀ ਸਮਾਗਮ ਵਿਚ ਬੋਲਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਹੁਣ ਸਮਾਜ ਦੀ ਸੋੋਚ ਵਿਚ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧੀਆਂ ਅਤੇ ਪੱੁਤਰਾਂ ਵਿਚ ਕੋਈ ਫਰਕ ਨਹੀਂ ਹੈ। ਇਸ ਲਈ ਕੁੜੀਆਂ ਨੂੰ ਵੀ ਪੜਾਈ ਅਤੇ ਹਰ ਖੇਤਰ ਵਿਚ ਅੱਗੇ ਵੱਧਣ ਦੇ ਬਰਾਬਰ ਮੌਕੇ ਦਿਓ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਜਿੱਥੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਉਥੇ ਹੀ ਪਿੰਡ ਦੀਆਂ ਬੀਬੀਆਂ ਨੇ ਵੀ ਪੰਜਾਬੀ ਲੋਕ ਗੀਤਾਂ ਨਾਲ ਲੋਹੜੀ ਦੇ ਇਸ ਤਿਓਹਾਰ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖੁਦ ਪਿੰਡ ਦੀਆਂ ਔਰਤਾਂ ਨਾਲ ਗਿੱਧਾ ਪਾਇਆ। ਇਸ ਮੌਕੇ ਜਿਨ੍ਹਾਂ ਪਰਿਵਾਰਾਂ ਵਿਚ ਧੀਆਂ ਦਾ ਜਨਮ ਹੋਇਆ ਸੀ ਉਨ੍ਹਾਂ ਨੂੰ ਤੋਹਫੇ ਵੀ ਵੰਡੇ ਗਏ।
ਇਸ ਮੌਕੇ ਡੀਐਸਪੀ ਵਿਭੋਰ ਸ਼ਰਮਾ, ਕਾਰਜਕਾਰੀ ਇੰਜਨੀਅਰ ਜਲ ਸਪਲਾਈ ਸ੍ਰੀ ਅੰਮ੍ਰਿਤਦੀਪ ਸਿੰਘ ਭੱਠਲ, ਮਿੰਕੂ ਕੁੰਡਲ, ਧਰਮਵੀਰ ਗੋਦਾਰ, ਮਨੋਜ਼ ਗੋਦਾਰਾ ਆਦਿ ਵੀ ਹਾਜਰ ਸਨ।
x
0 comments:
Post a Comment