—ਸਹਿਕਾਰੀ ਖੰਡ ਮਿੱਲ ਵਿਚ ਲੱਗੇਗਾ ਇਥੇਨਾਲ ਪਲਾਂਟ—ਅਮਨਦੀਪ ਸਿੰਘ ਗੋਲਡੀ ਮੁਸਾਫਿਰ
—ਮਿੱਲ ਸਟਾਫ ਦੀਆਂ ਮੰਗਾਂ ਕੀਤੀਆਂ ਜਾਣਗੀਆਂ ਪੂਰੀਆਂ—ਡਿਪਟੀ ਕਮਿਸ਼ਨਰ ਸੇਨੂ ਦੁੱਗਲ
ਫਾਜਿ਼ਲਕਾ, 14 ਜਨਵਰੀ
ਬੱਲੂਆਣਾ ਅਤੇ ਫਾਜਿ਼ਲਕਾ ਦੇ ਵਿਧਾਇਕ ਕ੍ਰਮਵਾਰ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਫਾਜਿਲ਼ਕਾ ਡਾ: ਸੇਨੂੰ ਦੁੱਗਲ ਆਈਏਐਸ ਨੇ ਅੱਜ ਸਹਿਕਾਰੀ ਖੰਡ ਮਿੱਲ ਬੋਦੀ ਵਾਲਾ ਪਿੱਥਾ ਵਿਖੇ ਮਿੱਲ ਦੇ ਸਟਾਫ ਅਤੇ ਗੰਨਾਂ ਕਾਸਤਕਾਰ ਕਿਸਾਨਾਂ ਨਾਲ ਲੋਹੜੀ ਦਾ ਤਿਓਹਾਰ ਮਨਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਸਮੂਹ ਸਟਾਫ ਅਤੇ ਕਿਸਾਨਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਮਿੱਲ ਨੂੰ ਚਲਾਉਣ ਵਾਲੇ ਸਮੂਹ ਸਟਾਫ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਉਨ੍ਹਾਂ ਦੀ ਸਲਾਘਾ ਕੀਤੀ।ਉਨ੍ਹਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਗੰਨੇ ਦੀ ਕਾਸਤ ਕਰਨ ਦੀ ਅਪੀਲ ਕੀਤੀ।
ਫਾਜਿਲ਼ਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਮਿੱਲ ਨੂੰ ਚਲਾਉਣ ਤੇ ਧਿਆਨ ਨਹੀਂ ਦਿੱਤਾ ਪਰ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਮਿੱਲ ਨੂੰ ਅਪਗ੍ਰੇਡ ਕਰੇਗੀ ਅਤੇ ਲਗਾਤਾਰ ਚਲਾਏਗੀ। ਇਸ ਲਈ ਕਿਸਾਨ ਬੇਝਿਜਕ ਵੱਧ ਤੋਂ ਵੱਧ ਗੰਨਾ ਲਗਾਉਣ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਪਿੱਛਲੇ ਸਾਰੇ ਬਕਾਏ ਦੇ ਦਿੱਤੇ ਗਏ ਹਨ।
ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਮਿੱਲ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਇੱਥੇ ਇਥੇਨੌਲ ਪਲਾਂਟ ਵੀ ਲਗਾਇਆ ਜਾਵੇਗਾ ਤਾਂ ਇਹ ਮਿੱਲ ਮੁਨਾਫੇ ਵਿਚ ਚੱਲ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੀ ਕਹਿਣੀ ਅਤੇ ਕਰਨੀ ਵਿਚ ਫਰਕ ਨਹੀਂ ਹੈ ਅਤੇ ਜ਼ੋ ਵਾਅਦੇ ਕਰ ਰਹੇ ਹਾਂ ਪੂਰੇ ਕਰਾਂਗੇ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਮਿੱਲ ਸਟਾਫ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਸਿਆਗ, ਵਾਇਸ ਚੇਅਰਮੈਨ ਸ੍ਰੀ ਵਿਕਰਮ ਝੀਂਝਾ, ਜੀਐਮ ਸ੍ਰੀ ਆੰਨਦ ਕੁਮਾਰ ਤਿਵਾੜੀ, ਚੀਫ ਇੰਜਨੀਅਰ ਸ੍ਰੀ ਮਲਕੀਤ ਸਿੰਘ ਅਤੇ ਗੋਬਿੰਦਰ ਸਿੰਘ, ਡਾਇਰੈਕਟਰ ਸ੍ਰੀਮਤੀ ਕੈਲਾਸ਼ ਰਾਣੀ, ਵਰਿੰਦਰ ਸ਼ਰਮਾ, ਸੀਡੀਆਈ ਸ੍ਰੀ ਪ੍ਰਿਥਵੀ ਰਾਜ, ਸ੍ਰੀ ਕਾਲੂ ਰਾਮ ਅਤੇ ਸ: ਹਰਦੀਪ ਸਿੰਘ ਬਰਾੜ ਤੋਂ ਇਲਾਵਾ ਸੁਖਵਿੰਦਰ ਸਿੰਘ , ਅੰਗਰੇਜ਼ ਸਿੰਘ, ਧਰਮਵੀਰ ਗੋਦਾਰਾ, ਮਨੋਜ਼ ਗੋਦਾਰਾ ਆਦਿ ਵੀ ਹਾਜਰ ਸਨ।
0 comments:
Post a Comment