ਫਾਜਿ਼ਲਕਾ, 14 ਜਨਵਰੀ
ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਮੂਹ ਸਟਾਫ ਨੇ ਲੋਹੜੀ ਦਾ ਤਿਓਹਾਰ ਵਿਰਾਸਤੀ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਸਮੂਹ ਸਟਾਫ ਨੂੰ ਲੋਹੜੀ ਅਤੇ ਮਾਘੀ ਦੇ ਤਿਓਹਾਰ ਦੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਸਭ ਦੇ ਉਜੱਵਲ ਭਵਿੱਖ ਦੀ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਸਾਨੂੰ ਸਾਡੀ ਵਿਰਾਸਤ ਨਾਲ ਜ਼ੋੜਦਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਸਟਾਫ ਵਿਚ ਨਵਾਂ ਉਤਸਾਹ ਭਰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਓਹਾਰ ਆਪਸੀ ਭਾਈਚਾਰਾ ਮਜਬੂਤ ਕਰਦੇ ਹਨ ਅਤੇ ਹੁਣ ਸਿਰਫ ਪੁੱਤਰਾਂ ਦੀ ਲੋਹੜੀ ਮਨਾਉਣ ਦੀ ਰਵਾਇਤ ਪੂਰੀ ਤਰਾਂ ਟੁੱਟ ਗਈ ਹੈ ਅਤੇ ਲੋਕ ਧੀਆਂ ਦੀ ਲੋਹੜੀ ਵੀ ਉਨ੍ਹੇ ਹੀ ਉਤਸਾਹ ਨਾਲ ਮਨਾਉਂਦੇ ਹਨ। ਉਨ੍ਹਾਂ ਨੇ ਸਮੂਹ ਸਟਾਫ ਨੂੰ ਕਿਹਾ ਕਿ ਉਹ ਸਮਾਜਿਕ ਬਰਾਬਰਤਾ ਪ੍ਰਤੀ ਜਾਗਰੂਕਤਾ ਲਈ ਸਦੈਵ ਕੰਮ ਕਰਦੇ ਰਹਿਣ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਮਨਦੀਪ ਕੌਰ ਨੇ ਵੀ ਇਸ ਮੌਕੇ ਸਟਾਫ ਨੂੰ ਲੋਹੜੀ ਅਤੇ ਮਾਘੀ ਦੇ ਤਿਓਹਾਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਦਿਨ ਸਭ ਦੇ ਜੀਵਨ ਵਿਚ ਖੁ਼ਸੀਆਂ ਲੈ ਕੇ ਆਵੇ।
ਇਸ ਮੌਕੇ ਜਿ਼ਲ੍ਹਾ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਵਰਮਾ, ਸਹਾਇਕ ਕਮਿਸ਼ਨਰ ਜਨਰਲ ਸ: ਮਨਜੀਤ ਸਿੰਘ ਆਦਿ ਸਟਾਫ ਵੀ ਹਾਜਰ ਸਨ।
0 comments:
Post a Comment