Jan 19, 2023

ਡਿਪਟੀ ਕਮਿਸ਼ਨਰ ਵੱਲੋਂ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀਆਂ ਨੂੰ ਵਾਧੂ ਹਥਿਆਰ ਤੁਰੰਤ ਡਲੀਟ ਕਰਾਉਣ ਲਈ ਹੁਕਮ ਜਾਰੀ



ਫਿਰੋਜ਼ਪੁਰ, 19 ਜਨਵਰੀ 

          ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਨੇ ਅਸਲਾ ਲਾਇਸੰਸਾਂ ਤੋਂ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸ ਧਾਰਕਾਂ ਨੂੰ ਤੀਸਰਾ ਹਥਿਆਰ ਡਲੀਟ ਕਰਾਉਣ ਲਈ ਆਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਕਿ ਜਿੰਨ੍ਹਾਂ ਲਾਇਸੰਸੀਆਂ ਵੱਲੋਂ ਲਾਇਸੰਸ ਰੀਨਿਊਲ ਲਈ ਅਪਲਾਈ ਕੀਤਾ ਹੋਇਆ ਹੈ ਜਾਂ ਕਰਨਾ ਹੈ ਉਹ ਲਾਇਸੈਂਸ ਰੀਨਿਊ ਹੋਣ ਤੇ ਤੁਰੰਤ ਉਸ ਸਮੇਂ ਤੀਸਰਾ ਹਥਿਆਰ ਵੇਚਣ ਲਈ ਐਨ.ਓ.ਸੀ. ਅਪਲਾਈ ਕਰਨ ਅਤੇ ਐਨ.ਓ.ਸੀ. ਜਾਰੀ ਹੋਣ ਦੇ 45 ਦਿਨ ਦੇ ਅੰਦਰ-ਅੰਦਰ ਤੀਸਰਾ ਹਥਿਆਰ ਵੇਚ ਕੇ ਡਲੀਟ ਕਰਾਉਣ ਸਬੰਧੀ ਆਪਣਾ ਲਫੀਆ ਬਿਆਨ ਪੇਸ਼ ਕਰਨ। ਉਨ੍ਹਾਂ ਹੁਕਮ ਕੀਤੇ ਕਿ ਜਿਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਐਨ.ਓ.ਸੀ. ਲਈ ਅਪਲਾਈ ਕੀਤਾ ਹੋਇਆ ਹੈ ਉਹ ਐਨ.ਓ.ਸੀ. ਵਿੱਚ ਦਰਜ ਸਮੇਂ ਦੇ ਅਨੁਸਾਰ ਆਪਣਾ ਤੀਸਰਾ ਹਥਿਆਰ ਵੇਚ ਕੇ ਇੱਕ ਹਫਤੇ ਦੇ ਅੰਦਰ-ਅੰਦਰ ਆਪਣੇ ਅਸਲਾ ਲਾਇਸੈਂਸ ਤੋਂ ਲੀਟ ਕਰਾਉਣ ਲਈ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਲਾਇਸੰਸੀ ਜੋ ਡੀ.ਜੀ.ਆਰ ਪਾਸੋਂ ਪ੍ਰਾਪਤ ਲਿਸਟ ਵਿੱਚ ਸ਼ਾਮਲ ਨਹੀਂ ਹੈ ਜਿਸ ਪਾਸ ਤਿੰਨ ਹਥਿਆਰ ਮੌਜੂਦ ਹਨਨੂੰ ਤੀਸਰਾ ਹਥਿਆਰ 15 ਦਿਨਾਂ ਦੇ ਅੰਦਰ-ਅੰਦਰ ਡਿਸਪੌਜ਼ ਆਫ ਕਰਨ ਲਈ ਆਖਰੀ ਮੌਕਾ ਦਿੱਤਾ ਜਾਂਦਾ ਹੈ। ਇਸ ਸਬੰਧੀ ਅਖ਼ਬਾਰ ਵਿੱਚ ਪ੍ਰਕਾਸ਼ਨਾ ਵੱਖਰੇ ਤੌਰ ਤੇ ਕਰਵਾਈ ਜਾਵੇ। ਜੇਕਰ ਉਕਤ ਦਰਸਾਈਆਂ ਸ਼੍ਰੇਣੀਆਂ ਵਿੱਚ ਸ਼ਾਮਲ ਅਸਲਾ ਲਾਇਸੰਸ ਧਾਰਕਾਂ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦਾ ਲਾਇਸੰਸ ਬਿਨ੍ਹਾਂ ਕਿਸੇ ਨੋਟਿਸ ਦੇ ਰੱਦ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰਮਜ਼ (ਅਮੈਂਡਮੈਂਟ) ਐਕਟ, 2019 ਮਿਤੀ 13/12/2019 ਅਨੁਸਾਰ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀਆਂ ਨੂੰ ਆਪਣੇ ਵਾਧੂ ਹਥਿਆਰ ਡਲੀਟ ਕਰਾਉਣ ਲਈ ਨਿਰਦੇਸ਼ ਪ੍ਰਾਪਤ ਹੋਏ ਸਨ। ਜਿਸ ਦੇ ਸਬੰਧ ਵਿੱਚ ਡੀ.ਜੀ.ਆਰ. ਮੁਹਾਲੀ ਪਾਸੋਂ ਪ੍ਰਾਪਤ ਲਿਸਟ ਅਨੁਸਾਰ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਅਸਲਾ ਧਾਰਕਾਂ ਨੂੰ ਮਿਤੀ 21/09/2022 ਅਤੇ 29/09/2022 ਰਾਹੀਂ ਅਸਲਾ ਲਾਇਸੰਸ ਵਿੱਚ ਦਰਜ ਤੀਸਰੇ ਹਥਿਆਰ ਸਮੇਂ ਅੰਦਰ ਨਿਪਟਾਰਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਦੀ ਪਾਲਣਾ ਤਹਿਤ ਅਸਲਾ ਲਾਇਸੰਸ ਧਾਰਕਾਂ ਦਾ ਜਵਾਬ ਪ੍ਰਾਪਤ ਹੋਇਆ ਕਿ ਉਨ੍ਹਾਂ ਵੱਲੋਂ ਰੀਨਿਊਲ ਅਤੇ ਐਨ.ਓ.ਸੀ. ਲਈ ਅਪਲਾਈ ਕੀਤਾ ਹੋਇਆ ਹੈ ਅਤੇ ਬਹੁਤਾਤ ਲਾਇਸੰਸੀਆਂ ਵੱਲੋਂ ਤੀਸਰਾ ਹਥਿਆਰ ਡਲੀਟ ਕਰਨ ਲਈ ਇੱਕ ਮੌਕਾ ਦੇਣ ਸਬੰਧੀ ਬੇਨਤੀ ਕੀਤੀ ਗਈ ਜਿਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ।

          ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋਣਗੇ।

No comments:

Post a Comment