punjabfly

Jan 19, 2023

ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ ਅਤੇ ਸਰਕਾਰੀ ਬ੍ਰਿਜਿਦਰਾ ਕਾਲਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਰਾਸ਼ੀ ਹੋਵੇਗੀ ਜਾਰੀ-ਵਿਧਾਇਕ ਸੇਖੋਂ



 

ਕੋਟਕਪੂਰਾ

 ਉੱਚ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਅੱਗੇ ਲਿਜਾਣ ਅਤੇ ਫਰੀਦਕੋਟ ਜਿਲੇ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਜਿਲ੍ਹਾ ਬਣਾਉਣ ਦੇ ਮਕਸਦ ਨਾਲ ਜਿਲ੍ਹੇ ਦੇ ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ (ਬੀ.ਐਡ.ਕਾਲਜ) ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਚ ਲਗਾਤਾਰ ਸੁਧਾਰ ਕਰ ਰਹੀ ਹੈ।


ਇਸ ਸਬੰਧੀ ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ (ਬੀ.ਐਡ. ਕਾਲਜ) ਫਰੀਦਕੋਟ ਵਿੱਚ ਨਵੇਂ ਲੈਬਾਰਟਰੀ ਬਲਾਕ ਅਤੇ ਹੋਰ ਰਿਪੇਅਰ ਦੇ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ 1.58 ਕਰੋੜ ਰੁਪਏ ਬੀ.ਐਡ. ਕਾਲਜ ਵਿੱਚ ਨਵੇਂ ਲੈਬਾਰਟਰੀ ਬਲਾਕ ਦੀ ਉਸਾਰੀ ਅਤੇ ਰਿਪੇਅਰ ਆਦਿ ਕਰਵਾਉਣ ਦਾ ਕੰਮ ਕਰਵਾਇਆ ਜਾਵੇਗਾਇਸੇ ਹੀ ਤਰ੍ਹਾਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿੱਚ ਮਲਟੀਪਰਪਜ਼ ਆਡੀਟੋਰੀਅਮ ਹਾਲ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ 4.42 ਕਰੋੜ ਰੁਪਏ ਨਾਲ ਬ੍ਰਿਜਿੰਦਰਾ ਕਾਲਜ ਵਿੱਚ ਮਲਟੀਪਰਪਜ਼ ਆਡੀਟੋਰੀਅਮ ਹਾਲ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ। 


ਉਨ੍ਹਾਂ ਦੱਸਿਆ ਕਿ ਤਤਕਾਲੀਨ ਸਰਕਾਰਾਂ ਵੱਲੋਂ ਇਨ੍ਹਾਂ ਵਿੱਦਿਅਕ ਸੰਸਥਾਵਾਂ ਲਈ ਕੋਈ ਵੀ ਰਾਸ਼ੀ ਜਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਨਾਲ ਨਾਲ ਉੱਚ ਸਿੱਖਿਆ ਨੂੰ ਅੱਗੇ ਲਿਜਾਣ ਵਿੱਚ ਕਿਸੇ ਕਿਸਮ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

 

Share:

0 comments:

Post a Comment

Definition List

blogger/disqus/facebook

Unordered List

Support