ਫਰੀਦਕੋਟ 27 ਜਨਵਰੀ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬਾਜੀਗਰ ਬਸਤੀ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਇਸ ਕਲੀਨਿਕ ਦੇ ਖੁੱਲਣ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਤੇ ਏ.ਡੀ.ਸੀ (ਜ) ਰਾਜਪਾਲ ਸਿੰਘ, ਚੇਅਰਮੈਨ ਨਗਰ ਸੁਧਰ ਟਰੱਸਟ ਗੁਰਤੇਜ ਸਿੰਘ ਖੋਸਾ ਅਤੇ ਸਹਾਇਕ ਸਿਵਲ ਸਰਜਨ ਡਾ. ਮਨਦੀਪ ਖੰਗੂੜਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਕਲੀਨਿਕ ਵਿਚ ਜਿੱਥੇ ਲੋੜਵੰਦਾਂ ਨੂੰ ਮੁਫਤ ਮੈਡੀਕਲ ਸਹੂਲਤ, ਦਵਾਈ ਅਤੇ ਟੈਸਟ ਦੀ ਸੁਵਿਧਾਂ ਮਿਲੇਗੀ। ਉਥੇ ਸਮੇ-ਸਮੇ ਸਿਰ ਹੋਰ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਵੀ ਮਿਲਣਗੀਆਂ।
ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਪੰਜਾਬ ਬਣਾਉਣ ਲਈ ਅੱਜ ਆਮ ਆਦਮੀ ਕਲੀਨਿਕ ਅੱਜ ਲੋਕ ਅਰਪਣ ਕੀਤੇ ਜਾ ਰਹੇ ਹਨ। ਫਰੀਦਕੋਟ ਜਿਲ੍ਹੇ ਵਿੱਚ ਕੁੱਲ 10 ਆਮ ਆਦਮੀ ਕਲੀਨਿਕ ਖੁੱਲ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾ ਖੋਲੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ ਸੈਕੜੇ ਲੋਕ ਮੈਡੀਕਲ ਸਹੂਲਤ,ਟੈਸਟ ਅਤੇ ਦਵਾਈਆਂ ਦੀ ਮੁਫਤ ਸੇਵਾ ਦਾ ਲਾਭ ਲੈ ਰਹੇ ਹਨ।
ਇਸ ਮੌਕੇ ਸੁਪਤਨੀ ਵਿਧਾਇਕ ਬੇਅੰਤ ਕੌਰ, ਅਮਨਦੀਪ ਸਿੰਘ ਬਾਬਾ, ਗੁਰਜੰਟ ਚੀਮਾ, ਸ਼੍ਰੀ ਰਵੀ ਬੁਗਰਾ, ਜਗਜੀਤ ਸਿੰਘ ਜੱਗੀ, ਬਾਬਾ ਜਸਪਾਲ ਮਾਨੀਸਿੰਘ ਵਾਲਾ, ਅਰਸ਼ ਸ਼ਰਮਾ, ਸੁਧੀਰ ਸ਼ਰਮਾ, ਸੰਨੀ ਰਾਜਪੂਤ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਤੇ ਆਮ ਲੋਕ ਹਾਜਰ ਸਨ।
0 comments:
Post a Comment