*ਅਧਿਆਪਕਾਂ ਨੂੰ ਫੀਲਡ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਸਿੱਖਿਆ ਅਧਿਕਾਰੀ ਨਾਲ ਕੀਤਾ ਗਿਆ ਵਿਚਾਰ-ਵਟਾਂਦਰਾ : ਸ਼ੋਰੇਵਾਲਾ/ ਅਗਰਵਾਲ*
*ਪ੍ਰੀ ਪ੍ਰਾਇਮਰੀ ਦੀਆਂ ਵਰਦੀਆਂ ਲਈ ਬਜਟ ਸਕੂਲ ਮੈਨੇਜਮੈਂਟ ਕਮੇਟੀ ਨੂੰ ਜਾਰੀ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ: ਭਠੇਜਾ/ ਖੱਤਰੀ*
ਫ਼ਾਜ਼ਿਲਕਾ (baloraj sidhu ): ਗੋਰਮਿੰਟ ਟੀਚਰਜ਼ ਯੂਨੀਅਨ ਜ਼ਿਲਾ ਫਾਜ਼ਿਲਕਾ ਦਾ ਵਫ਼ਦ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ)ਫਾਜ਼ਿਲਕਾ ਦੌਲਤ ਰਾਮ ਨੂੰ ਪ੍ਰਧਾਨ ਪਰਮਜੀਤ ਸਿੰਘ ਸ਼ੋਰੇ ਵਾਲਾ ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ਸਰਪ੍ਰਸਤ ਭਗਵੰਤ ਭਠੇਜਾ ਦੀ ਅਗਵਾਈ ਹੇਠ ਮਿਲਿਆ ਅਤੇ ਅਧਿਆਪਕਾਂ ਦੀਆਂ ਵੱਖ ਵੱਖ ਸਮੱਸਿਆਂਵਾਂ ਅਤੇ ਹੋਰ ਮੰਗਾਂ ਸਬੰਧੀ ਵਿਸਥਾਰ ਸਹਿਤ ਚਰਚਾ ਹੋਈ
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜੀਟੀਯੂ ਆਗੂਆਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਜ਼ਿਲ੍ਹਾ ਪੱਧਰ ਕੀਤੀਆਂ ਜਾਣ ਵਾਲੀਆਂ 75% ਕੋਟੇ ਅਧੀਨ ਪ੍ਰਾਇਮਰੀ ਅਧਿਆਪਕਾਂ ਤੋ ਹੈਡ ਟੀਚਰ ਅਤੇ ਐਚਟੀ ਤੋਂ ਸੀਐਚਟੀ ਤਰੱਕੀਆਂ ਸਬੰਧੀ ਗੱਲਬਾਤ ਕਰਨ ਤੇ ਸਿੱਖਿਆ ਅਧਿਕਾਰੀ ਵੱਲੋਂ ਕਿਹਾ ਗਿਆ ਹੈ ਕਿ ਤਰੱਕੀਆਂ ਦੇ ਸਬੰਧੀ ਰੋਸਟਰ ਰਜਿਸਟਰ ਸਬੰਧਤ ਵਿਭਾਗ ਤੋਂ ਪੁਰਾ ਕਰਾਕੇ ਆਉਣ ਵਾਲੇ ਪੰਦਰਾਂ ਦਿਨਾਂ ਤੱਕ ਪ੍ਰਾਇਮਰੀ ਅਧਿਆਪਕਾਂ ਦੀਆਂ ਹੈਡ ਟੀਚਰ ਤੇ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਵਿਭਾਗ ਦੇ ਨਿਯਮਾਂ ਅਨੁਸਾਰ ਕਰਨ ਦੀ ਉਮੀਦ ਹੈ।
ਆਗੂਆਂ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀਆਂ ਸੀਨੀਆਰਤਾ ਸਬੰਧੀ ਬਲਾਕ ਦਫ਼ਤਰ ਵਾਰ ਵਾਰ ਡਾਟਾ ਅਧਿਆਪਕ ਤੋਂ ਮੰਗਣ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਦੱਸਿਆ ਕਿ ਬਲਾਕ ਵਲੋਂ ਸਹੀ ਡਾਟਾ ਨਾ ਭੇਜਣ ਕਾਰਨ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਦਰੁਸਤ ਨਹੀਂ ਹੋ ਰਹੀ ਇਸ ਸਬੰਧੀ ਡੀਈਓ ਨੇ ਕਿਹਾ ਕਿ ਹਰੇਕ ਬਲਾਕ ਸਿੱਖਿਆ ਦਫ਼ਤਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਜਥੇਬੰਦੀ ਨੇ ਸਕੂਲਾਂ ਤੋਂ ਇੱਕੋ ਡਾਟਾ (ਸੂਚਨਾ) ਵਾਰ ਵਾਰ ਮੰਗਣ ਸਬੰਧੀ ਡੀਐਸਐਸਐਮ ਨਾਲ ਮੀਟਿੰਗ ਕਰਾਉਣ ਲਈ ਕਿਹਾ ।
ਮੈਡੀਕਲ ਰੀਇਮਬਰਮੈਂਟ ਕੇਸਾਂ ਸਬੰਧੀ ਬਕਾਇਆ ਕੇਸਾਂ ਦੀ ਲਿਸਟ ਜਥੇਬੰਦੀ ਨੂੰ ਉਪਲੱਬਧ ਕਰਵਾਉਣ ਲਈ ਕਿਹਾ ਗਿਆ।
ਅਮਨਦੀਪ ਸਿੰਘ ,ਪਰਮਜੀਤ ਅਤੇ ਪ੍ਰੈੱਸ ਸਕੱਤਰ ਰਾਜ ਕੁਮਾਰ ਖੱਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਨਖਾਹਾਂ ਸਬੰਧੀ ਬਲਾਕ ਵਿੱਚ ਅਧਿਆਪਕਾਂ ਦੀ ਗਿਣਤੀ ਅਨੁਸਾਰ ਬਜ਼ਟ ਜਾਰੀ ਕਰਨ ਦੀ ਮੰਗ ਜਥੇਬੰਦੀ ਵਲੋਂ ਪੁਰਜ਼ੋਰ ਢੰਗ ਨਾਲ ਕੀਤੀ ਗਈ ਜਿਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੌਲਤ ਰਾਮ ਵੱਲੋਂ ਵਲੋਂ ਭਰੋਸਾ ਦਿਵਾਇਆ ਗਿਆ ਕਿ ਅੱਗੇ ਤੋਂ ਅਧਿਆਪਕਾਂ ਦੀ ਗਿਣਤੀ ਅਨੁਸਾਰ ਬਜ਼ਟ ਜਾਰੀ ਕੀਤਾ ਜਾਵੇਗਾ ਤੇ ਬਲਾਕ ਵਲੋਂ ਡਿਮਾਂਡ ਘੱਟ ਭੇਜਣ 'ਤੇ ਬਲਾਕ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ।
ਭਟੇਜਾ ਅਤੇ ਅਗਰਵਾਲ ਨੇ ਅੱਗੇ ਕਿਹਾ ਕਿ ਪ੍ਰੀ ਪ੍ਰਾਇਮਰੀ ਦੀਆਂ ਵਰਦੀਆਂ ਸਬੰਧੀ ਅਧਿਆਪਕਾਂ ਤੇ ਮੈਨੇਜਮੈਂਟ ਕਮੇਟੀ ਦੀਆਂ ਮੁਸਕਲਾਂ ਸਬੰਧੀ ਵਿਸਥਾਰ ਸਹਿਤ ਚਰਚਾ ਹੋਈ ਜ਼ਿਲ੍ਹਾ ਅਧਿਕਾਰੀ ਵਲੋਂ ਸਪਸ਼ਟ ਕੀਤਾ ਗਿਆ ਕਿ ਹਰੇਕ ਸਕੂਲ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਦੁਕਾਨਦਾਰ ਤੋਂ ਵਰਦੀਆਂ ਖਰੀਦ ਸਕਦਾ ਹੈ ਜੇਕਰ ਕਿਸੇ ਸਕੂਲ ਨੂੰ ਕਿਸੇ ਅਧਿਕਾਰੀ ਵਲੋਂ ਕਿਸੇ ਵਿਸ਼ੇਸ਼ ਦੁਕਾਨ ਤੋਂ ਵਰਦੀਆਂ ਖ਼ਰੀਦਣ ਲਈ ਕਿਹਾ ਜਾ ਰਿਹਾ ਹੈ ਤਾਂ ਸਕੂਲ ਮੁਖੀ ਜਥੇਬੰਦੀ ਰਾਹੀਂ ਉਹਨਾਂ ਤੱਕ ਗੱਲ ਪਹੁੰਚਾਣ।
ਜਥੇਬੰਦੀ ਵੱਲੋਂ ਪਹਿਲਾਂ ਦੀ ਤਰ੍ਹਾਂ ਬਜ਼ਟ ਸਕੂਲ ਮੈਨੇਜਮੈਂਟ ਕਮੇਟੀ ਨੂੰ ਜਾਰੀ ਕਰਨ ਦੀ ਮੰਗ ਤੇ ਉਹਨਾਂ ਕਿਹਾ ਕਿ ਇਸ ਸਬੰਧੀ ਵਿਭਾਗ ਵੱਲੋਂ ਹਦਾਇਤਾਂ ਨਹੀਂ ਹੈ ਇਸ ਲਈ ਸਕੂਲ ਮੁਖੀ ਆਪਣੀ ਮਰਜ਼ੀ ਅਨੁਸਾਰ ਬਿੱਲ ਕੂਟੈਸਨ ਬਲਾਕ ਨੂੰ ਦੇ ਦੇਣ ਪੈਸੇ ਦੁਕਾਨਦਾਰ ਦੇ ਖਾਤੇ ਵਿੱਚ ਪਾ ਦਿੱਤੇ ਜਾਣਗੇ ਕਿਸੇ ਸਕੂਲ ਨੂੰ ਕੋਈ ਸਮੱਸਿਆ ਨਹੀਂ ਆਵੇਗਾ।
ਲੇਕਿਨ ਜਥੇਬੰਦੀ ਵਲੋਂ ਇੱਕ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਦੇ ਕੇ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਵਰਦੀਆਂ ਸਬੰਧੀ ਪਹਿਲਾਂ ਚੱਲ ਰਹੇ ਸਿਸਟਮ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਨੂੰ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਤੇ ਮੰਗ ਪੱਤਰ ਜਲਦ ਮੁੱਖ ਮੰਤਰੀ ਜੀ ਨੂੰ ਭੇਜਣ ਲਈ ਮੰਗ ਕੀਤੀ ਗਈ।
ਜੀ ਟੀ ਯੂ ਦੇ ਆਗੂਆਂ ਨੇ ਵੱਖ ਵੱਖ ਗਤੀਵਿਧੀਆਂ ਲਈ ਅਧਿਆਪਕ ਤੇ ਆਰਥਿਕ ਬੋਝ ਪਾਉਣ ਦਾ ਜਥੇਬੰਦੀ ਵਲੋਂ ਵਿਰੋਧ ਕੀਤਾ ਗਿਆ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵਲੋਂ ਸਮੂਹ ਬੀਪੀਈਓਜ਼ ਦੀ ਜਥੇਬੰਦੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਗਈ।
ਪ੍ਰੀ ਪ੍ਰਾਇਮਰੀ ਜਮਾਤਾਂ ਲਈ ਵਲੰਟੀਅਰ ਦੀ ਮੰਗ ਸਬੰਧੀ ਡੀਈਓ ਨੂੰ ਕਿਹਾ ਕਿ ਅਗਰ ਕਿਸੇ ਸਕੂਲ ਦਾ ਵਲੰਟੀਅਰ ਸਿਫਟਿੰਗ ਲਈ ਸਹਿਮਤ ਹੈ ਤਾਂ ਉਸ ਦੀ ਪ੍ਰਪੋਜਲ ਲਿਆ ਕਿ ਦਿੱਤੀ ਜਾਵੇ ਤਾਂ ਜ਼ੋ ਕਿਸੇ ਵਲੰਟੀਅਰ ਨੂੰ ਪ੍ਰੇਸ਼ਾਨੀ ਨਾ ਹੋਵੇ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਇਸ ਵਫ਼ਦ ਵਿਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸੋਰੇਵਾਲਾ, ਜ਼ਿਲ੍ਹਾ ਸਕੱਤਰ ਨਿਸ਼ਾਂਤ ਅਗਰਵਾਲ, ਜ਼ਿਲ੍ਹਾ ਵਿੱਤ ਸਕੱਤਰ ਅਮਨਦੀਪ ਸਿੰਘ, ਜ਼ਿਲ੍ਹਾ ਸਰਪ੍ਰਸਤ ਭਗਵੰਤ ਭਟੇਜਾ,ਪ੍ਰੈਸ ਸਕੱਤਰ ਰਾਜ ਖੱਤਰੀ,ਪਰਮਜੀਤ ਸਿੰਘ ਮੰਮੂ ਖੇਡਾ, ਬਲਾਕ ਪ੍ਰਧਾਨ ਵਿਨੈ ਕੁਮਾਰ, ਬਲਾਕ ਪ੍ਰਧਾਨ ਸਤਪਾਲ ਸਿੰਘ, ਬਲਾਕ ਪ੍ਰਧਾਨ ਧੀਰਜ ਮਿਗਲਾਨੀ, ਬਲਾਕ ਪ੍ਰਧਾਨ ਵਿਜੈ ਕੁਮਾਰ,ਕੁਲਬੀਰ ਸਿੰਘ, ਮੁੱਖ ਅਧਿਆਪਕ ਰਾਜੀਵ ਚਗਤੀ, ਸ਼ਗਨ ਲਾਲ, ਮਨਜਿੰਦਰ ਸਿੰਘ, ਕ੍ਰਾਂਤੀ ਕੁਮਾਰ , ਸਤਿੰਦਰ ਕੁਮਾਰ , ਰਵਿੰਦਰ ਸ਼ਰਮਾ ਆਦਿ ਅਧਿਆਪਕ ਆਗੂ ਸ਼ਾਮਲ ਸਨ।
0 comments:
Post a Comment