ਦਿਵਿਆਗ ਵਿਦਿਆਰਥੀਆਂ ਨੇ ਝਾਕੀ ਦੀ ਪ੍ਰਤੀਨਿਧਤਾ ਕਰਕੇ ਬਰਾਬਰਤਾ ਦਾ ਦਿੱਤਾ ਸੁਨੇਹਾ
ਫ਼ਾਜਿ਼ਲਕਾ, 27 ਜਨਵਰੀ ( ਬਲਰਾਜ ਸਿੰਘ ਸਿੱਧੂ )
ਦੇਸ ਦੇ ਗਣਤੰਤਰ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਫਾਜ਼ਿਲਕਾ ਦੇ ਐਮ ਆਰ ਕਾਲਜ ਸਟੇਡੀਅਮ ਵਿੱਚ ਕਰਵਾਇਆ ਗਿਆ।
ਸਮਾਗਮ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ , ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਸੇਨੂੰ ਦੁੱਗਲ,ਐਸ ਐਸ ਪੀ ਫਾਜ਼ਿਲਕਾ ਭੁਪਿੰਦਰ ਸਿੰਘ ਮਹਿਮਾਨਾਂ ਅਤੇ ਹਜ਼ਾਰਾਂ ਦਰਸ਼ਕਾਂ ਦੇ ਸਨਮੁੱਖ ਸਿੱਖਿਆ ਵਿਭਾਗ ਵੱਲੋਂ ਕੱਢੀ ਗਈ ਝਾਂਕੀ ਖਿੱਚ ਦਾ ਕੇਂਦਰ ਰਹੀ।
ਸਿੱਖਿਆ ਵਿਭਾਗ ਦੀ ਝਾਕੀ ਦੀ ਪ੍ਰਤੀਨਿਧਤਾ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਲੈ ਰਹੇ ਵਿਸ਼ੇਸ਼ ਲੋੜਾਂ ਵਾਲੇ ਦਿਵਿਆਗ ਵਿਦਿਆਰਥੀਆਂ ਵੱਲੋਂ ਕੀਤੀ ਗਈ ਅਤੇ ਬਰਾਬਰਤਾ ਦਾ ਸੁਨੇਹਾ ਦਿੱਤਾ ਗਿਆ।
ਇਸ ਦੇ ਨਾਲ ਝਾਕੀ ਰਾਹੀ ਸਰਕਾਰੀ ਸਕੂਲਾਂ ਦੇ ਵਿਕਾਸ, ਸਮਾਰਟ ਸਕੂਲ ਪ੍ਰੈਜੈਕਟ, ਗੁਣਾਤਮਕ ਸਿੱਖਿਆ ਅਤੇ ਸਕੂਲ ਆਫ ਐਮੀਨੈਂਸ ਪ੍ਰੋਗਰਾਮ ਵੱਲ ਵਧਦੇ ਕਦਮਾਂ ਨੂੰ ਦਰਸਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਦੇ ਅਤਿ ਆਧੁਨਿਕ ਬੈਂਡ ਨੇ ਸੱਭ ਦਾ ਮਨ ਮੋਹਿਆ। ਝਾਕੀ ਦੇ ਨਾਲ ਨਾਲ ਗਿੱਧਾਂ ਅਤੇ ਭੰਗੜਾ ਪਾਉਂਦੇ ਮੁਟਿਆਰਾਂ ਅਤੇ ਗੱਭਰੂਆਂ ਦੀ ਟੋਲੀ ਝਾਕੀ ਨੂੰ ਚਾਰ ਚੰਨ ਲਾ ਰਹੀ ਸੀ।ਐਨ ਸੀ ਸੀ ,ਐਨ ਐਸ਼ ਐਸ ਅਤੇ ਸਕਾਊਟ ਐਂਡ ਗਾਇਡ ਦੀਆਂ ਟੁਕੜੀਆਂ ਸੱਭ ਦਾ ਧਿਆਨ ਖਿੱਚਦਿਆਂ ਅੱਗੇ ਵਧ ਰਹੀਆਂ ਸਨ।ਇਸ ਝਾਕੀ ਦੇ ਦਿਦਾਰ ਕਰ ਦਰਸ਼ਕ ਖੂਬ ਆਨੰਦ ਮਾਣ ਰਹੇ ਸਨ। ਇਸ ਮੌਕੇ ਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਸਰਕਾਰ ਦੇ ਅਜੰਡੇ ਦਾ ਮੁੱਖ ਹਿੱਸਾ ਹੈ। ਸਕੂਲਾਂ ਦੇ ਢਾਂਚਾਗਤ ਵਿਕਾਸ ਅਤੇ ਗੁਣਾਤਮਕ ਸਿੱਖਿਆ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ਼ ਕੁਮਾਰ ਅੰਗੀ ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਤਿੰਦਰ ਬੱਤਰਾ ਨੇ ਦੱਸਿਆ ਕਿ ਝਾਕੀ ਦੀ ਤਿਆਰੀ ਅਤੇ ਵੱਖ ਵੱਖ ਸਕੂਲਾਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਲਈ ਗੁਰਛਿੰਦਰਪਾਲ ਸਿੰਘ,ਰਾਜੇਸ ਕੁੱਕੜ,ਵੇਦ ਪ੍ਰਕਾਸ਼ ,ਡਿਸਟਿਕ ਸਪੈਸ਼ਲ ਐਜੂਕੇਟਰ ਮੈਡਮ ਗੀਤਾਂ ਗੋਸਵਾਮੀ,ਆਈ ਈ ਆਰ ਟੀ ਗੁਰਮੀਤ ਸਿੰਘ,ਅਮਨ ਗੁੰਬਰ,ਰਾਜ ਕੁਮਾਰ,ਆਈ ਈ ਵੀ ਜਸ਼ਨ ,ਰਜਨੀ ਬਾਲਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ,ਸੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ,ਵੱਖ ਵੱਖ ਸਕੂਲਾਂ ਦੇ ਸਕੂਲ ਮੁੱਖੀਆ ਅਤੇ ਟੀਮ ਇੰਚਾਰਜਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।
0 comments:
Post a Comment