ਫ਼ਾਜਿ਼ਲਕਾ / ਬਲਰਾਜ ਸਿੰਘ ਸਿੱਧੂ
ਬਲਾਕ ਜਲਾਲਾਬਾਦ 2 ਦੇ ਸਮੂਹ ਸਕੂਲ ਮੁੱਖੀਆਂ ਦੀ ਇੱਕ ਜ਼ਰੂਰੀ ਅਤੇ ਅਹਿਮ ਮੀਟਿੰਗ ਬੀਪੀਈਓ ਨਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਦਾ ਏਜੰਡਾ ਦਾਖਲਾ ਮੁਹਿੰਮ 2023 ਰਿਹਾ।ਬਿਹਤਰੀਨ ਅਨੁਭਵ ਵਿੱਦਿਆ ਮਿਆਰੀ ਮਾਣ ਪੰਜਾਬ ਦੇ ਸਕੂਲ ਸਰਕਾਰੀ ਵਾਕ ਦੀ ਪ੍ਰੋੜਤਾ ਕਰਦੇ ਹੋਏ ਨਰਿੰਦਰ ਸਿੰਘ ਜੀ ਨੇ ਕਿਹਾ ਕਿ ਸਮੂਹ ਸਕੂਲ ਮੁਖੀ ਆਪਣੇ ਸਕੂਲ ਦੇ ਬੱਚਿਆਂ ਨੂੰ ਬੇਹਤਰੀਨ ਸਿੱਖਿਆ ਪ੍ਰਦਾਨ ਕਰਨ ।ਜਿਸ ਦਾ ਸਿੱਟਾ ਇਹ ਨਿਕਲੇਗਾ ਕਿ ਸਕੂਲਾਂ ਵਿਚ ਦਾਖਲਾ ਵਧੇਗਾ ।ਦਾਖਲਾ ਮੁਹਿੰਮ 2023 ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਹਰ ਸਕੂਲ ਮੁੱਖੀ ਅਤੇ ਹਰ ਇੱਕ ਅਧਿਆਪਕ ਕਾਰਜ ਕਰੇ।ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਅਗਲੀ ਜਮਾਤ ਵਿੱਚ ਦਾਖਲਾ ਯਕੀਨੀ ਬਣਾਇਆ ਜਾਵੇ ।ਸਕੂਲੋਂ ਵਿਰਵੇ ਬੱਚਿਆਂ ਨੂੰ ਮੁੜ ਸਕੂਲ ਵਿਚ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ ।
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਬਾਰੇ ਸਮੂਹ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ।ਇਸ ਮੌਕੇ ਬੀ ਪੀ ਈ ਓ ਨਰਿੰਦਰ ਸਿੰਘ ਜੀ ਨੇ ਬਲਾਕ ਪੱਧਰੀ ਦਾਖਲਾ ਕਮੇਟੀ ਦਾ ਗਠਨ ਕੀਤਾ।
ਦਾਖਲਾ ਪ੍ਰਚਾਰ ਵੈਨ, ਦਾਖਲਾ ਬੂਥ ਲਗਾਉਣਾ, ਹਰ ਇੱਕ ਬੱਚੇ ਦੇ ਘਰ ਤੱਕ ਦਾਖਲੇ ਲਈ ਪਹੁੰਚ ਬਣਾਉਣ ਅਤੇ ਸਕੂਲੋਂ ਵਿਰਵੇ ਅਤੇ ਲੰਬੀ ਗੈਰਹਾਜ਼ਰੀ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਨ ਬਾਰੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ।
ਇਸ ਮੌਕੇ ਪੜੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰ ਹਰਦੀਪ ਕਾਲੜਾ ਅਤੇ ਪੰਕਜ ਕੰਬੋਜ ਨੇ ਵੀ ਸੰਬੋਧਨ ਕੀਤਾ ਅਤੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਨ ਲਈ ਪ੍ਰੇਰਿਤ ਕੀਤਾ ।
0 comments:
Post a Comment