Feb 21, 2023

ਕਿੱਕਰ ਖੇੜਾ ਦੀ ਈ.ਟੀ.ਟੀ. ਅਧਿਆਪਕਾ ਕੁਸ਼ਲਿਆ ਦੇਵੀ ਨੇ ਜਿੱਤੇ ਸੋਨ ਤਗਮਾ



ਫ਼ਾਜ਼ਿਲਕਾ, 21 ਫਰਵਰੀ
16 ਫਰਵਰੀ ਤੋਂ 19 ਫਰਵਰੀ 2023 ਨੂੰ ਨੈਸ਼ਨਲ ਮਾਸਟਰ ਐਥਲੇਟਿਕਸ ਚੈਂਪੀਅਨਸ਼ਿਪ ਕੁਰੂਕੇਸ਼ਤਰ ਹਰਿਆਣਾ ਵਿਖੇ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕਿੱਕਰ ਖੇੜਾ ਵਿਖੇ ਤਾਇਨਾਤ ਈ.ਟੀ.ਟੀ. ਅਧਿਆਪਕਾ ਕੁਸ਼ਲਿਆ ਦੇਵੀ ਨੇ ਹਿੱਸਾ ਲਿਆ। ਜਿਸ ਵਿਚ ਉਨ੍ਹਾਂ ਇੰਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।  
ਜਾਣਕਾਰੀ ਦੇ ਅਨੁਸਾਰ ਕੁਸ਼ਲਿਆ ਦੇਵੀ ਪਤਨੀ ਹੰਸ ਰਾਜ ਕਿਰੋੜੀਵਾਲ ਪਿੰਡ ਕਿੱਕਰ ਖੇੜਾ ਤੋਂ ਉਮਰ ਵਰਗ 45 ਵਿਚ 1500 ਮੀਟਰ ਦੌੜ ਵਿਚ ਹਿੱਸਾ ਲਿਆ। ਇਸ ਦੌੜ ਵਿਚ ਉਨ੍ਹਾਂ ਨੇ ਸਿਲਵਰ ਤਗਮਾ ਹਾਸਲ ਕੀਤਾ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ 1600 ਮੀਟਰ ਰਿਲੇਅ ਦੌੜ ਵਿਚ ਵੀ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਰਾਜ ਪੱਧਰ ਤੇ ਮਸਤੂਆਣਾ ਸਾਹਿਬ ਵਿਖੇ 19 ਅਤੇ 20 ਨਵੰਬਰ 2022 ਨੂੰ ਹੋਈਆਂ ਖੇਡਾਂ ਵਿਚ 500 ਮੀਟਰ ਵਾਕ ਗੋਲਡ ਅਤੇ ਡਿਸਟਿਕ ਥਰੋਅ ਵਿਚ ਸਿਲਵਰ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ 6 ਅਤੇ 7 ਫਰਵਰੀ 2023 ਨੂੰ ਅਲਵਰ ਰਾਜਸਥਾਨ ਵਿਖੇ ਹੋਏ ਨੈਸ਼ਨਲ  ਮਾਸਟਰ ਐਥੇਲਟਿਕਸ ਮੁਕਬਾਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਤਾਂਬਾ, ਇਕ ਚਾਂਦੀ ਅਤੇ ਦੋ ਸੋਨੇ ਦੇ ਤਗਮੇ ਜਿੱਤ ਕੇ ਪਿੰਡ ਕਿੱਕਰ ਖੇੜਾ ਅਤੇ ਕਿਰੋੜੀਵਾਲ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਪਰਿਵਾਰ ਵਲੋਂ ਵਧਾਈ ਦਿੱਤੀ ਗਈ । ਇਸ ਮੌਕੇ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਨੇ ਵੀ ਵਧਾਈ ਦਿੱਤੀ। 

No comments:

Post a Comment