punjabfly

Mar 2, 2023

10 ਮਾਰਚ ਨੂੰ ਨਵੇਂ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਅਬੋਹਰ ਵਿਖੇ ਮਨਾਇਆ ਜਾਵੇਗਾ ਸਟਾਰਟ ਅੱਪ ਦਿਹਾੜਾ


ਅਬੋਹਰ, 2 ਮਾਰਚ
ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਿਵੇਸ਼ ਨੂੰ ਉਤਸਾਹਿਤ ਕਰਨ ਅਤੇ ਲੋਕਾਂ ਨੂੰ ਨਵੇਂ ਉਦਯੋਗ ਲਗਾਉਣ ਅਤੇ ਨਵੇਂ ਸਟਾਰਟ ਅੱਪ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਲਈ ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ 10 ਮਾਰਚ 2023 ਨੂੰ ਅਬੋਹਰ ਵਿਖੇ ਸਟਾਰਟ ਅੱਪ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਐਸਡੀਐਮ ਸ੍ਰੀ ਅਕਾਸ ਬਾਂਸਲ ਆਈਏਐਸ ਨੇ ਦਿੱਤੀ ਹੈ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਵਿਚ ਨਿਵੇਸ ਵਧਾਉਣ ਅਤੇ ਨਵੇਂ ਉਦਯੋਗ ਸਥਾਪਿਤ ਕਰਨ ਲਈ ਲੋਕਾਂ ਨੂੰ ਉਤਸਾਹਿਤ ਕਰਨ ਦੇ ਨਾਲ ਨਾਲ ਉਦਯੋਗਪਤੀਆਂ ਨੂੰ ਸਾਜਗਾਰ ਮਹੌਲ ਅਤੇ ਬੁਨਿਆਦੀ ਢਾਂਚਾ ਮੁਹਈਆ ਕਰਵਾ ਰਹੀ ਹੈ।ਇਸਤੋਂ ਬਿਨ੍ਹਾਂ ਨਵੇਂ ਸਟਾਰਟਅੱਪ ਨੂੰ ਵੀ ਉਤਸਾਹਿਤ ਕੀਤਾ ਜਾ ਰਿਹਾ ਹੈ, ਕਿਉਂਕਿ ਉਦਯੋਗਾਂ ਰਾਹੀਂ ਜਿੱਥੇ ਰਾਜ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ ਉਥੇ ਹੀ ਇਸ ਨਾਲ ਰੋਜਗਾਰ ਦੇ ਵੀ ਨਵੇਂ ਮੌਕੇ ਮਿਲਦੇ ਹਨ।
ਐਸਡੀਐਮ ਸ੍ਰੀ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸੇ ਲੜੀ ਵਿਚ ਇਹ ਪ੍ਰੋਗਰਾਮ 10 ਮਾਰਚ ਨੂੰ ਬਾਅਦ ਦੁਪਹਿਰ 1:30 ਵਜੇ ਅਬੋਹਰ ਦੇ ਹੋਟਲ
Start Up Day will be celebrated at Abohar on March 10 to encourage new industries

ਸੇਠੀ ਰਿਜੈਂਸੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਉਦਯੋਗਪਤੀਆਂ ਨੂੰ ਆਪਸੀ ਵਿਚਾਰ ਵਟਾਂਦਰੇ, ਇੰਡਸਟਰੀ ਮਾਹਿਰਾਂ ਨਾਲ ਆਪਣੇ ਸਾਹਮਣੇ ਵਿਚਾਰ ਚਰਚਾ ਅਤੇ ਸਫਲ ਉਦਯੋਗਪਤੀਆਂ ਦੇ ਵਿਚਾਰਾਂ ਨੂੰ ਜਾਣਨ ਦਾ ਮੌਕਾ ਮਿਲੇਗਾ।ਉਨ੍ਹਾਂ ਨੇ ਉਦਯੋਗਪਤੀਆਂ ਜਾਂ ਨਵਾਂ ਸਟਾਰਟਅੱਪ ਸ਼ੁਰੂ ਕਰਨ ਦੇ ਇੱਛੁਕ ਲੋਕਾਂ ਨੂੰ ਇਸ ਸਮਾਗਮ ਵਿਚ ਸਿ਼ਰਕਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਰਸਿਟੇ੍ਰਸ਼ਨ 8 ਮਾਰਚ ਤੱਕ bit.ly/IMPunjabStartupDay
ਲਿੰਕ ਤੇ ਜਾ ਕੇ ਆਨਲਾਈਨ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਈਮੇਲ ਆਈਡੀ info@impunjab.org  
ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਜਿ਼ਲ੍ਹਾ ਉਦਯੋਗ ਕੇਂਦਰ ਵਿਖੇ ਰਾਬਤਾ ਕੀਤਾ ਜਾ ਸਕਦਾ ਹੈ।    ਇਸ ਸਬੰਧੀ ਹੋਰ ਸਹਾਇਤਾ ਜਾਂ ਜਾਣਕਾਰੀ ਲਈ ਫੋਨ ਨੰਬਰ 6239347255 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Share:

0 comments:

Post a Comment

Definition List

blogger/disqus/facebook

Unordered List

Support