ਅਬੋਹਰ/ਫ਼ਾਜ਼ਿਲਕਾ, 2 ਮਾਰਚ:
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਜ਼ਿਲ੍ਹੇ ਦੇ ਦੌਰੇ ਦੌਰਾਨ ਬੀਤੀ ਦੇਰ ਸ਼ਾਮ ਬੱਲੂਆਣਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਰਾਜ ਮੰਤਰੀ ਸ੍ਰੀ ਬਾਬੂ ਰਾਮ ਚਾਵਲਾ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਬੂ ਰਾਮ ਚਾਵਲਾ ਜੀ ਲੋਕਾਂ ਨਾਲ ਜੁੜੇ ਹੋਏ ਨੇਤਾ ਸਨ ਜਿਨ੍ਹਾਂ ਨੇ ਲੋਕ ਸੇਵਾ ਦਾ ਕਾਰਜ ਪੂਰੀ ਇਮਾਨਦਾਰੀ ਨਾਲ ਨਿਭਾਇਆ।
ਉਨ੍ਹਾਂ ਨਾਲ ਬੱਲੂਆਣਾ ਦੇ ਮੌਜੂਦਾ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਅਬੋਹਰ ਤੋਂ ਆਪ ਆਗੂ ਸ੍ਰੀ ਕੁਲਦੀਪ ਕੁਮਾਰ ਦੀਪ ਕੰਬੋਜ, ਸ੍ਰੀ ਹਰਸੁਖਿੰਦਰ ਸਿੰਘ ਬੱਬੀ ਬਾਦਲ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ੍ਰੀ ਬਾਬੂ ਰਾਮ ਚਾਵਲਾ 1992 ਵਿੱਚ ਬੱਲੂਆਣਾ ਤੋਂ ਵਿਧਾਇਕ ਬਣੇ ਅਤੇ ਉਹ ਪੰਜਾਬ ਮੰਤਰੀ ਮੰਡਲ ਵਿੱਚ ਬਤੌਰ ਸਮਾਜ ਭਲਾਈ ਰਾਜ ਮੰਤਰੀ ਵੱਜੋਂ ਵੀ ਸ਼ਾਮਿਲ ਰਹੇ।
0 comments:
Post a Comment