ਫਾਜ਼ਿਲਕਾ 2 ਮਾਰਚ
ਪੰਜਾਬ ਸਰਕਾਰ ਦੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਮਿਡਲ ਅਤੇ ਹਾਈ ਸਕੂਲਾਂ ਵਿੱਚ ਮਰਜ਼ ਕਰਨ ਅਤੇ ਪ੍ਰਾਇਮਰੀ ਸਕੂਲਾਂ ਵਿਚਲੀਆਂ ਅਸਾਮੀਆਂ ਖ਼ਤਮ ਕਰਨ ਦੀ ਨੀਤੀ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਪਿੰਦਰ ਸਿੰਘ ਢਿੱਲੋਂ ਸਟੇਟ ਕਮੇਟੀ ਪ੍ਰਚਾਰ ਸਕੱਤਰ ਨੇ ਪ੍ਰੈੱਸ ਨੂੰ ਜਾਰੀ ਪ੍ਰੈੱਸ ਨੋਟ ਰਾਹੀਂ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਦਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਪ੍ਰਾਇਮਰੀ ਸਿੱਖਿਆ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਬੀ ਐੱਡ ਫ਼ਰੰਟ ਪੰਜਾਬ ਵੱਲੋਂ ਅਧਿਆਪਕ ਵਰਗ ਦੀਆਂ ਸਹਿਯੋਗੀ ਜਥੇਬੰਦੀਆਂ ਨਾਲ ਕੀਤੇ ਕੀਤੇ ਗਏ ਸਾਂਝੇ ਸੰਘਰਸ਼ਾਂ ਦੀ ਬਦੌਲਤ ਸਮੇ ਦੀਆਂ ਸਰਕਾਰਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਸੀ।
ਇਸ ਮੌਕੇ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਤੁਰੰਤ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਨੂੰ ਵਾਪਿਸ ਲਵੇ ਨਹੀਂ ਤਾਂ ਅਧਿਆਪਕ ਜਥੇਬੰਦੀਆਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਸਤਿੰਦਰ ਸਚਦੇਵਾ, ਜ਼ਿਲ੍ਹਾ ਸਰਪ੍ਰਸਤ ਰਾਕੇਸ਼ ਸਿੰਘ ,ਪ੍ਰੇਮ ਕੰਬੋਜ, ਸੋਹਨ ਲਾਲ, ਮਹਿੰਦਰ ਬਿਸ਼ਨੋਈ ,ਸੁਭਾਸ਼ ਚੰਦਰ, ਕਵਿੰਦਰ ਗਰੋਵਰ, ਰਾਜ ਸ਼ਰਮਾ, ਵਿਸ਼ਨੂੰ ਬਿਸ਼ਨੋਈ, ਕ੍ਰਾਂਤੀ ਕੰਬੋਜ, ਵੀਰ ਚੰਦ, ਸੁਖਵਿੰਦਰ ਸਿੰਘ ,ਵਿਕਾਸ ਨਾਗਪਾਲ ,ਮਨੋਜ਼ ਸ਼ਰਮਾ, ਜਗਮੀਤ ਖਹਿਰਾ, ਪਰਮਿੰਦਰ ਗਰੇਵਾਲ ,ਇੰਦਰਜੀਤ ਢਿੱਲੋਂ, ਬਲਦੇਵ ਕੰਬੋਜ, ਵਿਕਰਮ ਜਲੰਧਰਾ, ਮਹਿੰਦਰ ਕੁਮਾਰ, ਪ੍ਰੇਮ ਸਿੰਘ ,ਕ੍ਰਿਸ਼ਨ ਕਾਂਤ ,ਮਨਦੀਪ ਗਰੋਵਰ ,ਰਮੇਸ਼ ਕੰਬੋਜ ,ਰਾਜਨ ਸਚਦੇਵਾ ,ਕ੍ਰਿਸ਼ਨ ਲਾਲ, ਵਰਿੰਦਰ ਸਿੰਘ, ਅਸ਼ਵਨੀ ਕੁਮਾਰ, ਚੰਦਰ ਸ਼ੇਖਰ, ਗੁਰਬਖਸ਼ ਸਿੰਘ ,ਅਨਿਲ ਕੁਮਾਰ ,ਰਾਜੇਸ਼ ਡੋਡਾ, ਲਕਸ਼ਮਣ ਸਿੰਘ ਜਸਵਿੰਦਰ ਸਿੰਘ, ਸੁਰਿੰਦਰ ਕੰਬੋਜ, ਅਨਿਲ ਕੁਮਾਰ ,ਚਿਮਨ ਲਾਲ, ਸੰਦੀਪ ਕੁਮਾਰ, ਜਤਿੰਦਰ ਕੁਮਾਰ ,ਹਰਵਿੰਦਰ ਸਿੰਘ, ਗੁਰਮੀਤ ਸਿੰਘ, ਚੌਥ ਮੱਲ, ਰਮਨ ਮੈਨੀ, ਸਤਵਿੰਦਰ ਸਿੰਘ, ਮਨਜੀਤ ਸਿੰਘ,ਜੁਗਲ ਕਿਸ਼ੋਰ,ਰਮਨ ਕੁਮਾਰ ਸਮੇਤ ਜ਼ਿਲ੍ਹੇ ਦੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਪੱਤਰ ਵਾਪਸ ਲਵੇ ਨਹੀ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।
0 comments:
Post a Comment