Mar 9, 2023

13 ਤੋਂ 17 ਮਾਰਚ ਤੱਕ ਲੱਗ ਰਹੇ ਹਨ ਰੋਜਗਾਰ ਮੇਲੇ



ਫਾਜਿ਼ਲਕਾ, 9 ਮਾਰਚ  ਬਲਰਾਜ ਸਿੰਘ ਸਿੱਧੂ/ ਹਰਵੀਰ ਬੁਰਜਾਂ 
ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 13 ਤੋਂ 17 ਮਾਰਚ ਤੱਕ ਜਿ਼ਲ੍ਹੇ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਇਸ ਸਬੰਧੀ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਜਿ਼ਲ੍ਹਾ ਰੋਜਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 13 ਮਾਰਚ ਨੂੰ ਸਰਕਾਰੀ ਆਈਟੀਆਈ ਫਾਜਿ਼ਲਕਾ ਵਿਖੇ, 15 ਮਾਰਚ ਨੂੰ ਡੀਏਵੀ ਕਾਲਜ ਆਫ ਐਜ਼ੁਕੇਸ਼ਨ ਅਬੋਹਰ ਵਿਖੇ ਅਤੇ 17 ਮਾਰਚ ਨੂੰ ਸਰਕਾਰੀ ਆਈਟੀਆਈ ਜਲਾਲਾਬਾਦ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੇਲਿਆਂ ਵਿਚ ਕਈ ਕੰਪਨੀਆਂ ਵੱਲੋਂ ਸਿ਼ਰਕਤ ਕੀਤੀ ਜਾਵੇਗੀ ਅਤੇ ਮੌਕੇ ਤੇ ਹੀ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਨੇ ਜਿ਼ਲ੍ਹੇ ਦੇ ਨੌਜਵਾਨਾਂ ਨੂੰ ਇੰਨ੍ਹਾਂ ਮੇਲਿਆਂ ਵਿਚ ਸਿਰਕਤ ਕਰਨ ਦਾ ਸੱਦਾ ਦਿੱਤਾ ਹੈ।
ਬੈਠਕ ਵਿਚ ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਕੰਮਾਂ ਤੇ ਚਰਚਾ ਕੀਤੀ।

No comments:

Post a Comment