punjabfly

Mar 9, 2023

ਖੇਤੀਬਾੜੀ ਵਿਭਾਗ ਵਿਚ ਕਿਸਾਨ ਮਿੱਤਰਾਂ ਦੀ ਭਰਤੀ

 

ਫਾਜਿ਼ਲਕਾ, 9 ਮਾਰਚ
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਨਰਮੇ ਅਤੇ ਬਾਸਮਤੀ ਦੀ ਕਾਸਤ ਸਬੰਧੀ ਕਿਸਾਨਾਂ ਨੂੰ ਪ੍ਰਸਾਰ ਸੇਵਾਵਾਂ ਮੁਹਈਆ ਕਰਵਾਉਣ ਵਿਚ ਮਦਦ ਲਈ ਕਿਸਾਨ ਮਿੱਤਰਾਂ ਦੀ ਆਰਜੀ ਭਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਸਰਵਨ ਸਿੰਘ ਨੇ ਦੱਸਿਆ ਕਿ ਨਰਮੇ ਨਾਲ ਸਬੰਧਤ ਤਿੰਨ ਬਲਾਕਾਂ ਵਿਚ 212 ਅਤੇ ਬਾਸਮਤੀ ਦੀ ਕਾਸਤ ਨਾਲ ਸਬੰਧਤ 2 ਬਲਾਕਾਂ ਵਿਚ 92 ਕਿਸਾਨ ਮਿੱਤਰ ਰੱਖੇ ਜਾਣੇ ਹਨ। ਇਸ ਲਈ ਵਿਦਿਅਕ ਯੋਗਤਾ 10ਵੀਂ ਪਾਸ, ਉਮਰ ਘੱਟੋ ਘੱਟ 45 ਸਾਲ ਹੋਵੇ। ਇਸ ਲਈ ਅਰਜੀ ਫਾਰਮ ਅਤੇ ਹੋਰ ਜਾਣਕਾਰੀ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਲਈ ਜਾ ਸਕਦੀ ਹੈ ਅਤੇ ਮੁੰਕਮਲ ਅਰਜੀ 13 ਮਾਰਚ 2023 ਤੱਕ ਬਲਾਕ ਖੇਤੀਬਾੜੀ ਦਫ਼ਤਰਾਂ ਵਿਖੇ ਜਮਾ ਕਰਵਾਈ ਜਾਣੀ ਹੈ। ਇਸ ਸਬੰਧੀ ਹੋਰ ਜਾਣਕਾਰੀ ਵਿਭਾਗ ਦੀ ਵੈਬਸਾਇਟ https://agri.punjab.gov.in/ ਤੇ ਵੇਖੀ ਜਾ ਸਕਦੀ ਹੈ।

Share:

0 comments:

Post a Comment

Definition List

blogger/disqus/facebook

Unordered List

Support