ਰਾਈਟ ਟੂ ਬਿਜਨਸ ਐਕਟ ਅਧੀਨ ਫਰੀਦਕੋਟ ਦੀ ਪਹਿਲੀ ਪ੍ਰਤੀ ਬੇਨਤੀ ਨੂੰ ਮਿਲੀ ਪ੍ਰਵਾਨਗੀ
ਡੀ.ਸੀ ਵੱਲੋਂ ਉਦਯੋਗ ਸਬੰਧਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫਰੀਦਕੋਟ 7 ਮਾਰਚ ()ਪੰਜਾਬ ਸਰਕਾਰ ਵੱਲੋਂ ਉਦਯੋਗ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਰਾਈਟ ਟੂ ਬਿਜਨਸ ਐਕਟ ਨੋਟੀਫਾਈਡ ਰੂਲਜ਼ ਅਨੁਸਾਰ ਜਿਸ ਵਿੱਚ ਬਿਲਡਿੰਗ ਪਲਾਨ, ਟਰੇਡ ਲਾਈਸੈਂਸ, ਸੀ.ਐਲ.ਯੂ, ਫਾਈਰ ਐਨ.ਓ.ਸੀ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ ਵੱਲੋਂ ਬਿਲਡਿੰਗ ਪਲਾਨ ਅਪਰੂਵ ਅਤੇ ਸ਼ੋਪ ਐਕਟ ਰਜਿਸਟਰੇਸ਼ਨ ਕਰਨ ਸਬੰਧੀ ਉਕਤ ਐਕਟ ਅਧੀਨ ਤਹਿਤ ਜਿਲ੍ਹਾ ਫਰੀਦਕੋਟ ਨੂੰ ਪਹਿਲੀ ਐਪਲੀਕੇਸ਼ਨ ਪ੍ਰਾਪਤ ਹੋਈ, ਜਿਸ ਨੂੰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਸਬੰਧਤ ਵਿਭਾਗਾਂ ਦੀ ਮੀਟਿੰਗ ਕਰਕੇ 15 ਦਿਨਾਂ ਦੇ ਅੰਦਰ ਇੰਟਰਪ੍ਰਾਈਜਿਜ ਸਰਟੀਫਿਕੇਟ ਆਫ ਇਨਪ੍ਰਿੰਸੀਪਲ ਅਪਰੂਵਲ ਕੀਤਾ ਗਿਆ ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਐਮ.ਐਸ ਜੈ ਅੰਬੇ ਇੰਟਰਪ੍ਰਾਈਜਿਜ ਵੱਲੋਂ ਫਲੋਰ ਮਿੱਲ ਲਾਉਣ ਲਈ ਉਦਯੋਗ
ਵਿਭਾਗ ਦੇ ਆਨਲਾਈਨ ਪੋਰਟਲ ਤੇ ਅਪਲਾਈ ਕੀਤਾ ਗਿਆ ਸੀ ਅਤੇ ਬਣਦੀ ਫੀਸ ਇਨਵੈਸਟ ਪੰਜਾਬ ਪੋਰਟਲ ਤੇ ਹੀ ਜਮ੍ਹਾ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਐਕਟ ਦੀ ਪ੍ਰੋਵੀਜਨ ਅਨੁਸਾਰ ਇਹ ਸਾਰੀਆਂ ਐਨ.ਓ.ਸੀ. 15 ਦਿਨਾਂ ਦੇ ਵਿੱਚ ਜਾਰੀ ਕਰਨੀ ਹੁੰਦੀ ਹੈ। ਜਿਸ ਨੂੰ ਉਨ੍ਹਾਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਇੰਟਰਪ੍ਰਾਈਜਿਜ ਨਿਸਚਿਤ ਹੋ ਕੇ ਆਪਣੇ ਉਦਯੋਗ ਨੂੰ ਸਥਾਪਿਤ ਕਰਨਗੇ ਅਤੇ ਹੁਣ ਵੱਖ ਵੱਖ ਵਿਭਾਗਾਂ ਦੀਆਂ ਉਪਚਾਰਿਕਤਾ ਨੂੰ ਪੂਰਾ ਕਰਨ ਲਈ ਉਨ੍ਹਾਂ ਪਾਸ 3.5 ਸਾਲ ਦਾ ਸਮਾਂ ਹੋਵੇਗਾ ਜੇ ਕਿ ਇੱਕ ਕਾਰੋਬਾਰੀ/ਉੱਦਮੀ ਲਈ ਸਰਕਾਰ ਵੱਲੋਂ ਬੜੀ ਵੱਡੀ ਸਹਲੂਤ ਦਿੱਤੀ ਗਈ ਹੈ, ਹੁਣ ਇਸ ਨਾਲ ਉਦਯੋਗ ਦੇ ਪ੍ਰਸਾਰ ਨੂੰ ਹੋਰ ਹੁਲਾਰਾ ਮਿਲੇਗਾ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਉਦਯੋਗ ਫੋਕਲ ਪੁਆਇੰਟ ਤੋਂ ਬਾਹਰ ਹੈ ਉਸ ਯੂਨਿਟ ਦੇ ਮਾਸਟਰ ਪਲਾਨ ਦੇ ਪ੍ਰਵੀਜ਼ਨ ਅਨੁਸਾਰ 15 ਦਿਨਾਂ ਵਿੱਚ ਅਤੇ ਜੇਕਰ ਯੂਨਿਟ ਫੋਕਟ ਪੁਆਇੰਟ ਵਿੱਚ ਹੈ ਤਾਂ ਐਕਟ ਦੀ ਪ੍ਰੋਵੀਜਨ ਅਨੁਸਾਰ ਸਿਰਫ 3 ਦਿਨਾਂ ਵਿੱਚ ਸਰਟੀਫਿਕੇਟ ਆਫ ਇਨਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਦਯੋਗਪਤੀਆਂ ਪਾਸੋ ਵੀ ਐਨ.ਓ.ਸੀ/ਨਕਸ਼ਾ ਪਾਸ ਕਰਨ ਲਈ ਅਰਜੀਆਂ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਨਵੀਨਰ ਕਮ ਜਨਰਲ ਮੈਨੇਜਰ ਸ੍ਰੀ ਸੁਖਮੰਦਰ ਸਿੰਖ ਰੇਖੀ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ, ਜਿਲ੍ਹਾ ਮਾਲ ਅਫਸਰ ਡਾ. ਅਜੀਤਪਾਲ ਸਿੰਘ, ਜਿਲ੍ਹਾ ਟਾਊਨ ਪਲਾਨਰ, ਡਿਪਟੀ ਡਾਇਰੈਕਟਰ ਫੈਕਟਰੀਜ਼ ਅਚੇ ਜਿਲ੍ਹਾ ਫਾਈਰ ਅਫਸਰ ਦੇ ਅਧਿਕਾਰੀ ਉਚੇਚੇ ਤੌਰ ਤੇ ਹਾਜ਼ਰ ਰਹੇ।
0 comments:
Post a Comment