ਫਾਜਿਲਕਾ 7 ਮਾਰਚ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਦੇ ਅਧਿਕਾਰਾਂ ਅਤੇ ਸਸ਼ਕਤੀਕਰਨ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪ੍ਰਭਾਵਿਤ ਹੁੰਦਿਆਂ ਫਾਜ਼ਿਲਕਾ ਦੀ ਨੌਜਵਾਨ ਸਮਾਜ ਸੇਵੀ ਸੰਸਥਾ ਵਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਔਰਤਾਂ ਲਈ ਮੁਫ਼ਤ ਆਟੋ ਸੇਵਾ ਸ਼ੁਰੂ ਕੀਤੀ ਜਿਸ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਮਨਦੀਪ ਕੌਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਨਾਲੋ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਹੁਣ ਵੱਡੇ-ਵੱਡੇ ਮੁਕਾਮਾਂ *ਤੇ ਪਹੁੰਚ ਕੇ ਉਚਾਈਆਂ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਘਰ, ਪਰਿਵਾਰ ਨੂੰ ਸਾਂਭਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੀਆਂ ਪਦਵੀਆਂ ਸਾਂਭ ਰਹੀਆਂ ਹਨ ਤੇ ਬਿਹਤਰ ਤਰੀਕੇ ਨਾਲ ਕੰਮ ਨੂੰ ਚਲਾ ਰਹੀਆਂ ਹਨ। ਉਨ੍ਹਾਂ ਮਹਿਲਾ ਦਿਵਸ ਨੂੰ ਸਮਰਪਿਤ ਇਕ ਦਿਨ ਮੁਫਤ ਆਟੋ ਸੇਵਾ ਕਰਨ ਦੇ ਉਪਰਾਲੇ ਦੀ ਸੰਸਥਾ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੋਰ ਹੈ ਕਿ ਇਹ ਆਟੋ ਸੇਵਾ ਇਕ ਔਰਤ ਵੱਲੋਂ ਨਿਭਾਈ ਜਾ ਰਹੀ ਹੈ।
ਇਸ ਮੌਕੇ ਸੰਸਥਾ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਸੰਸਥਾ ਦੇ ਵਿਨੈ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਲਵਲੀ ਵਾਲਮੀਕੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਔਰਤਾਂ ਲਈ ਮੁਫ਼ਤ ਆਟੋ ਸੇਵਾ ਸ਼ੁਰੂ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਆਟੋ ਵਿੰਗ ਅਸ਼ੋਕ ਕੁੱਕੜ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ, ਬਲਾਕ ਪ੍ਰਧਾਨ ਵਿਪਨ ਪੁਰੀ, ਕੋਰ ਕਮੇਟੀ ਰਾਜਿੰਦਰ ਸ਼ਰਮਾ, ਮਹਾਵੀਰ ਪ੍ਰਸਾਦ, ਬੌਬੀ ਇੰਦੌਰਾ, ਮੁਫਤ ਸਿੱਖਿਆ ਮਿਸ਼ਨ ਟਿਊਸ਼ਨ ਸੈਂਟਰ ਦੀ ਡਾਇਰੈਕਟਰ ਕਿਰਨ ਮਲਹੋਤਰਾ, ਮੈਡਮ ਬਲਵਿੰਦਰ ਕੌਰ, ਵਿਜੇ ਸ਼ਰਮਾ, ਮਦਨ ਲਾਲ, ਰੋਸ਼ਨ ਲਾਲ, ਜਗਜੀਤ ਸਿੰਘ ਆਦਿ ਹਾਜ਼ਰ ਸਨ।
0 comments:
Post a Comment