punjabfly

Mar 7, 2023

ਖੇੇਤੀਬਾੜੀ ਵਿਭਾਗ ਵਲੋਂ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ



ਸ੍ਰੀ ਮੁਕਤਸਰ ਸਾਹਿਬ 7 ਮਾਰਚ
  ਖੇਤੀਬਾੜੀ ਵਿਭਾਗ ਵਲੋਂ ਫਸਲੀ ਵਿਭਿੰਨਤਾ ਸਕੀਮ ਅਧੀਨ ਪਿੰਡ ਲੰਬੀ ਢਾਬ ਬਲਾਕ ਸੀ੍ਰ ਮੁਕਤਸਰ ਸਾਹਿਬ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
                        ਕੈਂਪ ਦੌਰਾਨ ਸੁਖਵਿੰਦਰ ਸਿੰਘ, ਏ.ਈ.ਓ  ਸਰਕਲ ਗੁਲਾਬੇਵਾਲਾ ਨੇ ਕਿਸਾਨਾਂ ਨੂੰ ਆਉਣ ਵਾਲੇ ਸੀਜਨ ਦੌਰਾਨ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਅਗਾਊ ਪ੍ਰਬੰਧਨ ਲਈ ਨਰਮੇ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਅਤੇ ਖੇਤਾਂ ਦੇ ਵੱਟਾ ਬੰਨਿਆਂ ਨੂੰ ਸਾਫ ਕਰਨ ਲਈ ਪ੍ਰੇਰਿਤ ਕੀਤਾ।
                       ਉਹਨਾਂ ਚੱਲ ਰਹੇ ਹਾੜੀ ਸੀਜਨ ਦੌਰਾਨ ਕਣਕ ਦੀ ਫਸਲ ਨੂੰ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਹਲਕਾ ਪਾਣੀ ਲਗਾਉਣ ਅਤੇ ਕਣਕ ਨੂੰ ਦਾਣੇ ਭਰਨ ਸਮੇਂ 2¿ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਵੇਰੇ ਜਾ ਸ਼ਾਮ ਸਮੇਂ ਸਪਰੇਅ ਕਰਨ ਲਈ ਕਿਹਾ। ਉਹਨਾਂ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ ਫਸਲ ਉਪਰ ਸਿਫਾਰਸ਼ਸੁਦਾ ਛਿੜਕਾਅ ਕਰਨ ਲਈ ਵੀ ਕਿਹਾ ਅਤੇ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਸਬੰਧੀ ਜਾਣਕਾਰੀ ਦਿੱਤੀ ਗਈ।
                    ਇਸ ਸਕੀਮ ਦਾ ਲਾਭ ਲੈਣ ਲਈ ਸਾਰੇ ਕਿਸਾਨਾਂ ਨੂੰ ਈ.ਕੇ.ਵਾਈ.ਸੀ (ਕ੍ਾਂਢਙ ) ਕਰਵਾਉਣ ਯਕੀਨੀ ਲਈ ਕਿਹਾ। ਇਸ ਮੌਕੇ ਸ੍ਰੀ ਹਰਭਜਨ ਸਿੰਘ ਐਗਰੀਕਲਚਰ ਸਬ ਇੰਸਪੈਕਟਰ ਨੇ ਖੇਤੀਬਾੜੀ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਣੂੰ ਕਰਵਾਇਆ।
x

Share:

0 comments:

Post a Comment

Definition List

blogger/disqus/facebook

Unordered List

Support