ਅਬੋਹਰ, ਫਾਜਿ਼ਲਕਾ, 13 ਮਾਰਚ ਬਲਰਾਜ ਸਿੰਘ / ਸਿੱਧੂ ਹਰਵੀਰ ਬੁਰਜਾਂ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਸੋਮਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਫਲ ਖੋਜ਼ ਕੇਂਦਰ, ਸੀਡ ਫਾਰਮ, ਅਬੋਹਰ ਦਾ ਦੌਰਾ ਕੀਤਾ। ਇਸ ਮੌਕੇ ਕੇਂਦਰ ਵਿਖੇ ਪੁੱਜਣ ਤੇ ਸਟੇਸ਼ਨ ਦੇ ਡਾਇਰੈਕਟਰ ਡਾ: ਪੀ ਕੇ ਅਰੋੜਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਖੋਜ਼ ਕੇਂਦਰ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਨੂੰ ਦਿੱਤੀ।ਇਸ ਮੌਕੇ ਇਲਾਕੇ ਦੇ ਪ੍ਰਗਤੀਸ਼ੀਲ ਕਿਸਾਨਾਂ ਜਿੰਨ੍ਹਾਂ ਦੀ ਅਗਵਾਈ ਸ੍ਰੀ ਕਰਨੈਲ ਸਿੰਘ ਅਲਿਆਣਾ ਅਤੇ ਸ੍ਰੀ ਰਵੀਕਾਂਤ ਕਰ ਰਹੇ ਸਨ ਨੇ ਡਿਪਟੀ ਕਮਿਸ਼ਨਰ ਦੇ ਸਨਮੁੱਖ ਖਜੂਰ ਦੀ ਖੇਤੀ ਲਈ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਮੰਗ ਰੱਖੀ। ਕਿਸਾਨਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਖਜ਼ੂਰ ਦੀ ਖੇਤੀ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਇਹ ਘੱਟ ਪਾਣੀ ਵਾਲੀਆਂ ਜਮੀਨਾਂ, ਥੋੜੇ ਖਾਰੇ ਪਾਣੀ ਵਾਲੀਆਂ ਜਮੀਨਾਂ ਅਤੇ ਸੇਮ ਪ੍ਰਭਾਵਿਤ ਖੇਤਰਾਂ ਵਿਚ ਵੀ ਹੋ ਸਕਦੀ ਹੈ ਅਤੇ ਇਹ ਫਲ ਰਾਜ ਵਿਚ ਫਸਲੀ ਵਿਭਿੰਨਤਾ ਦਾ ਅਧਾਰ ਬਣ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਰਾਜਸਥਾਨ ਅਤੇ ਹਰਿਆਣਾ ਵਿਚ ਇਸ ਦੀ ਕਾਸਤ ਲਈ ਕਿਸਾਨਾਂ ਨੂੰ ਸਬਸਿਡੀ ਤੇ ਪੌਦੇ ਮੁਹਈਆ ਕਰਵਾਏ ਜਾਂਦੇ ਹਨ।
ਇਸ ਤੇ ਖੋਜ਼ ਕੇਂਦਰ ਵਿਖੇ ਖਜੂਰ ਤੇ ਖੋਜ਼ ਕਾਰਜ ਕਰ ਰਹੇ ਡਾ: ਅਨਿਲ ਕੁਮਾਰ ਕਾਮਰਾ ਨੇ ਦੱਸਿਆ ਕਿ ਇਸ ਇਲਾਕੇ ਵਿਚ ਬਰ੍ਹੀ ਅਤੇ ਹਿਲਾਵੀ ਕਿਸਮ ਦੇ ਖਜ਼ੂਰ ਦੀ ਖੇਤੀ ਕੀਤੀ ਜਾ ਸਕਦੀ ਹੈ ਅਤੇ ਇਸਦੀ ਖੇਤੀ ਲਈ ਪੌਦੇ ਟਿਸੁ਼ ਕਲਚਰ ਨਾਲ ਤਿਆਰ ਹੋ ਸਕਦੇ ਹਨ, ਜ਼ੋ ਕਿ ਬਹੁਤ ਮਹਿੰਗੇ ਹੁੰਦੇ ਹਨ ਅਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇ ਤਾਂ ਕਿਸਾਨ ਇਸ ਪਾਸੇ ਵੱਲ ਆ ਸਕਦੇ ਹਨ ਅਤੇ ਖਜੂਰ ਦੀ ਖੇਤੀ ਕਾਮਯਾਬ ਕੀਤੀ ਜਾ ਸਕਦੀ ਹੈ।
ਸਟੇਸ਼ਨ ਡਾਇਰੈਕਟਰ ਡਾ: ਪੀਕੇ ਅਰੋੜਾ ਨੇ ਦੱਸਿਆ ਕਿ ਇਹ ਦੇਸ਼ ਦਾ ਸਭ ਤੋਂ ਪੁਰਾਣਾ ਖੋਜ਼ ਕੇਂਦਰ ਹੈ ਜਿੱਥੇ ਖਜ਼ੂਰ ਸਬੰਧੀ ਖੋਜ਼ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਨੂੰ ਦੀ ਖੇਤੀ ਨਹੀਂ ਹੋ ਸਕਦੀ ਉਥੇ ਖਜ਼ੂਰ ਦੀ ਖੇਤੀ ਨੂੰ ਵਿਚਾਰਿਆ ਜਾ ਸਕਦਾ ਹੈ ਅਤੇ ਪੂਰੇ ਮਾਲਵੇ ਵਿਚ ਇਸਦੀ ਖੇਤੀ ਹੋ ਸਕਦੀ ਹੈ।
ਇਸਤੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੱੁਗਲ ਨੇ ਮੌਕੇ ਤੇ ਖੋਜ਼ ਕੇਂਦਰ ਵਿਚ ਲੱਗੇ ਖਜ਼ੂਰ ਵੀ ਵੇਖੇ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਸਰਕਾਰ ਨੂੰ ਭੇਜੀ ਜਾਵੇਗੀ।
ਇਸ ਮੌਕੇ ਡਾ: ਜਗਦੀਸ਼ ਅਰੋੜਾ, ਡਾ: ਮਨਪ੍ਰੀਤ ਸਿੰਘ, ਡਾ: ਅਨਿਲ ਸਾਂਗਵਾਨ, ਡਾ: ਸਸ਼ੀ ਪਠਾਣੀਆਂ ਆਦਿ ਵੀ ਹਾਜਰ ਸਨ।
0 comments:
Post a Comment