Mar 13, 2023

ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਦੇ ਪਟਵਾਰਖਾਨੇ ਦਾ ਦੌਰਾ



ਲੋਕਾਂ ਦੀਆਂ ਮੁਸਕਿਲਾਂ ਸੁਣੀਆਂ
ਅਬੋਹਰ, ਫਾਜਿ਼ਲਕਾ, 13 ਮਾਰਚ  ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਸੋਮਵਾਰ ਨੂੰ ਅਚਾਨਕ ਅਬੋਹਰ ਦੇ ਪਟਵਾਰਖਾਨੇ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅਬੋਹਰ ਦੇ ਐਸਡੀਐਮ  ਅਕਾਸ਼ ਬਾਂਸਲ ਆਈਏਐਸ ਅਤੇ ਤਹਿਸੀਲਦਾਰ ਅਬੋਹਰ ਸ੍ਰੀ ਮਨਿੰਦਰ ਸਿੰਘ ਵੀ ਹਾਜਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਮੌਕੇ ਪਰ ਪਟਵਾਰਖਾਨੇ ਵਿਚ ਕੰਮਾਂ ਕਾਜਾਂ ਲਈ ਆਏ ਆਮ ਲੋਕਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪਟਵਾਰੀਆਂ ਲਈ ਲਾਜਮੀ ਕੀਤਾ ਗਿਆ ਹੈ ਕਿ ਉਹ ਸਵੇਰੇ 9 ਤੋਂ 12 ਵਜੇਂ ਤੱਕ ਪਟਵਾਰਖਾਨੇ ਵਿਚ ਡਿਊਟੀ ਦੇਣ ਅਤੇ ਫੀਲਡ ਵਿਚ ਜਾਣ ਦਾ ਕੰਮ ਦੁਪਹਿਰ 12 ਵਜੇ ਤੋਂ ਬਾਅਦ ਕੀਤਾ ਜਾਵੇ ਤਾਂ ਜ਼ੋ ਆਮ ਲੋਕਾਂ ਨੂੰ ਪਟਵਾਰੀਆਂ ਨੂੰ ਮਿਲਣ ਵਿਚ ਕੋਈ ਦਿੱਕਤ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇੰਤਕਾਲ ਕਰਨ ਦਾ ਕੰਮ ਨਿਰਧਾਰਤ 45 ਦਿਨ ਵਿਚ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਮਾਬੰਦੀਆਂ ਅਤੇ ਗਿਰਦਾਵਰੀ ਦਾ ਕੰਮ ਵੀ 31 ਮਾਰਚ ਤੱਕ ਮੁਕੰਮਲ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਮਸਕਿਲਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ।

No comments:

Post a Comment