ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਅਤੇ ਨਾਟਕਾਂ ਦੁਆਰਾ ਕੀਤਾ ਉਮਦਾ ਪ੍ਰਦਰਸ਼ਨ
ਵਿਦਿਆਰਥੀਆਂ ਨੇ ਆਪਣੀ ਜੇਬ ਖਰਚੀ ਵਿਚੋ ਸਾਲ ਭਰ ਵਿਚ ਜੋੜੇ 2157 ਰੁਪਏ ਕੀਤੇ ਸਕੂਲ ਨੂੰ ਦਾਨ
ਵਿਦਿਆਰਥੀਆਂ ਦੇ ਕੀਤੇ ਦਾਨ ਨੇ ਸਾਨੂੰ ਵੱਡਿਆਂ ਨੂੰ ਵੀ ਪ੍ਰੇਰਿਤ ਕੀਤਾ :- ਸਰਪੰਚ
ਸਲਾਨਾ ਨਤੀਜੇ ਤੇ ਮਾਪਿਆਂ ਵੱਲੋਂ ਜਤਾਈ ਗਈ ਸੰਤੁਸ਼ਟੀ
ਫਾਜ਼ਿਲਕਾ 15 ਅਪ੍ਰੈਲ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਫਾਜਿਲਕਾ ਵਿੱਚ ਸਿੱਖਿਆ ਸੁਧਾਰਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ, ਨਿਪੁੰਨ ਭਾਰਤ ਮਿਸ਼ਨ ਨੂੰ ਗਤੀਸ਼ੀਲ ਕਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਅਗਵਾਈ ਵਿਚ ਸਾਰੇ ਜ਼ਿਲੇ ਦੇ ਸਰਕਾਰੀ ਸਕੂਲ ਸਿੱਖਿਆ ਸੁਧਾਰ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢਾਣੀ ਅਰਜਨ ਰਾਮ ਵਿੱਚ ਸਲਾਨਾ ਨਤੀਜਾ ਅਤੇ ਇਨਾਮ ਵੰਡ ਸਮਾਰੋਹ ਰੱਖਿਆ ਗਿਆ। ਸਕੂਲ ਇੰਚਾਰਜ ਅਧਿਅਪਕ ਸਿਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਸਧਾਰਨ ਪਰ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ. ਸ਼ੇਰਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਅਭੁੰਨ ਸਨ। ਸਕੂਲ ਅਧਿਆਪਕਾ ਸ਼੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿਚ ਸਲਾਨਾ ਪ੍ਰੀਖਿਆਵਾਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ਼ ਵੱਲੋਂ ਸ. ਸ਼ੇਰਬਾਜ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਇੰਚਾਰਜ ਸਿਮਲਜੀਤ ਸਿੰਘ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿਚ ਬੱਚਿਆਂ ਨੇ ਸਭਿਆਚਾਰਕ ਗਤੀਵਿਧੀਆਂ ਦੋਰਾਨ ਰੰਗਾਰੰਗ ਪ੍ਰੋਗਰਾਮ ਅਤੇ ਮੋਬਾਈਲ ਦੀ ਵੱਧ ਵਰਤੋਂ ਦੇ ਮਾੜੇ ਪ੍ਰਭਾਵਾਂ ਤੇ ਨਾਟਕ ਦੀ ਖੂਬਸੂਰਤ ਪੇਸ਼ਕਾਰੀ ਦਿਤੇ। ਜਿਕਰਯੋਗ ਹੈ ਕਿ ਇਸ ਨਾਟਕ ਦੀ ਪੇਸ਼ਕਾਰੀ ਨੇ ਮਾਪਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕੇ ਅਸੀਂ ਮਾਪੇ ਆਪਣੇ ਬੱਚਿਆਂ ਨੂੰ ਮੋਬਾਈਲ ਦੇ ਆਦੀ ਅਸੀਂ ਖੁਦ ਬਣਾ ਰਹੇ ਹਾਂ ਜੋ ਕਿ ਬੱਚਿਆਂ ਦੇ ਲਈ ਖਤਰਨਾਕ ਹੈ। ਇਸ ਤੋ ਇਲਾਵਾ ਭੰਗੜਾ ਗਿੱਧਾ ਤੇ ਡਾਂਸ ਦੀਆਂ ਦਿਲਕਸ਼ ਪੇਸ਼ਕਾਰੀਆਂ ਬੱਚਿਆਂ ਦੁਆਰਾ ਕੀਤੀਆਂ ਗਈਆਂ।
ਇਸ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਦੁਆਰਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਨੂੰ ਮਾਪਿਆਂ ਅਤੇ ਵੱਡਿਆਂ ਨੂੰ ਵੀ ਪ੍ਰੇਰਿਤ ਕੀਤਾ ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਸਕੂਲ ਦੇ ਅਧਿਅਪਕਾ ਦੀ ਪ੍ਰੇਰਨਾ ਸਦਕਾ ਆਪਣੀ ਜੇਬ ਖਰਚੀ ਵਿਚ ਕੁੱਝ ਬੱਚਤ ਕਰਨੀ ਸ਼ੁਰੂ ਕੀਤੀ ਗਈ। ਇਕ ਸਾਲ ਬਾਅਦ ਅੱਜ ਗੋਲਕ ਨੂੰ ਸਾਰੇ ਮਾਪਿਆਂ ਤੇ ਪਤਵੰਤਿਆਂ ਦੇ ਸਾਹਮਣੇ ਖੋਲ੍ਹਿਆ ਗਿਆ ਤਾਂ ਉਸ ਵਿੱਚੋ 2157 ਰੁਪਏ ਨਿਕਲੇ। ਸਮੂਹ ਵਿਦਿਆਰਥੀਆਂ ਨੇ ਇਸ ਰਕਮ ਨੂੰ ਆਪਣੇ ਸਕੂਲ ਨੂੰ ਦਾਨ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਸ. ਸ਼ੇਰਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਅਭੁੰਨ ਨੇ ਬੱਚਿਆਂ ਦੇ ਸਕੂਲ ਨੂੰ ਦਾਨ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਤਾਂ ਸਾਨੂੰ ਵੱਡਿਆਂ ਨੂੰ ਵੀ ਮਾਤ ਪਾ ਗਏ। ਬੱਚਿਆਂ ਦੇ ਇਸ ਫੈਸਲੇ ਨੇ ਸਾਰੇ ਸਟਾਫ਼ ਮਾਪੇ ਅਤੇ ਪਤਵੰਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਸਰਪੰਚ ਅਤੇ ਮਾਪਿਆਂ ਨੇ ਵੀ ਸਕੂਲ ਨੂੰ ਮਾਇਕ ਰੂਪ ਵਿਚ ਸਹਾਇਤਾ ਰਾਸ਼ੀ ਦਿੱਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਸ ਸਨਮਾਨ ਸਮਾਰੋਹ ਵਿਚ ਸ਼੍ਰੀ ਰੋਹਤਾਸ਼ ਕੁਮਾਰ ਮੈਂਬਰ ਸਰਪੰਚ, ਸ਼੍ਰੀ ਓਮ ਪ੍ਰਕਾਸ਼ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸ਼੍ਰੀ ਦਲੀਪ ਕੁਮਾਰ, ਡਾ. ਵਿਨੋਦ ਕੁਮਾਰ, ਸ਼੍ਰੀ ਰਤਨ ਲਾਲ, ਸ਼੍ਰੀ ਸੀਤਾ ਰਾਮ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਰੋਹਤਾਸ਼ ਕੁਮਾਰ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਪਵਨ ਕੁਮਾਰ, ਸ਼੍ਰੀ ਬਿੱਟੂ ਸਿੰਘ, ਸ਼੍ਰੀ ਸਰਵਨ ਕੁਮਾਰ, ਸ਼੍ਰੀ ਹੰਸਾ ਸਿੰਘ, ਸ਼੍ਰੀਮਤੀ ਸ਼ਾਲੂ, ਸ਼੍ਰੀਮਤੀ ਸੀਮਾ, ਸ਼੍ਰੀਮਤੀ ਮੋਨਿਕਾ, ਸ਼੍ਰੀਮਤੀ ਪੂਨਮ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਸ਼ਕੁੰਤਲਾ ਰਾਣੀ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਮੰਜੂ ਆਦਿ ਹਾਜ਼ਰ ਸਨ।
0 comments:
Post a Comment