ਫਾਜਿਲਕਾ, 15 ਅਪ੍ਰੈਲ
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਅਤੇ ਸਿਵਲ ਸਰਜਨ ਡਾ ਸਤੀਸ਼ ਗੋਇਲ ਦੇ ਅਗਵਾਈ ਹੇਠ ‘ਸਵੱਛ ਭਾਰਤ’ ਮੁਹਿੰਮ ਤਹਿਤ ਚਲਾਏ ਜਾ ਰਹੇ ਕਾਇਆਕਲਪ ਪ੍ਰੋਗਰਾਮ ਅਧੀਨ ਅਬੋਹਰ ਸਿਵਲ ਹਸਪਤਾਲ ਦਾ ਸੂਬੇ ਭਰ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੂਬੇ ਭਰ ਦੇ ਐਸ.ਡੀ.ਐਚ ਹਸਪਤਾਲਾਂ ਦੇ ਕਰਵਾਏ ਗਏ ਇਕ ਸਰਵੇ ਵਿੱਚ ਅਬੋਹਰ ਹਸਪਤਾਲ ਨੂੰ ਸੂਬੇ ਭਰ ਚੋ ਦੂਜਾ ਅਤੇ ਜ਼ਿਲ੍ਹਾ ਫਾਜਿਲਕਾ ਵਿੱਚ ਪਹਿਲੇ ਦਰਜੇ ਦੇ ਹਸਪਤਾਲ ਐਲਾਨਿਆ ਗਿਆ ਹੈ ਜੋ ਅਬੋਹਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾ ਕਿਹਾ ਕਿ ਇਸ ਮਾਣ ਲਈ ਸਮੂਹ ਸਿਹਤ ਵਿਭਾਗ ਤੇ ਸ਼ਹਿਰ ਵਾਸੀ ਵਧਾਈ ਦੇ ਪਾਤਰ ਹਨ।
ਸਿਵਲ ਸਰਜਨ ਡਾ ਸਤੀਸ਼ ਗੋਇਲ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਤਹਿਤ ਸਿਹਤ ਸੰਸਥਾਵਾਂ ਨੂੰ ਹਰ ਸਾਲ ਕਈ ਪੈਮਾਨਿਆਂ ਤੇ ਜਾਂਚਿਆ ਜਾਂਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹੁੰਦੇ ਹਨ।
ਐਸ.ਐਮ.ਓ ਅਬੋਹਰ ਡਾ. ਸੋਨੂੰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫਰਵਰੀ ਮਹੀਨੇ ਵਿੱਚ ਪੰਜਾਬ ਭਰ ਦੇ 24 ਐੱਸ ਡੀ ਐੱਚ ਹਸਪਤਾਲਾਂ ਦੀ ਸਵੱਛਤਾ ਤੇ ਸੁੰਦਰਤਾ ਸਬੰਧੀ ਸਰਵੇਖਣ ਕਰਵਾਇਆ ਗਿਆ ਸੀ। ਐਸ.ਐਮ.ਓ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਹਸਪਤਾਲ ਦੇ ਦੌਰੇ ਦੌਰਾਨ ਦੇਖਿਆ ਕਿ ਹਸਪਤਾਲ ਦੀ ਸਫਾਈ ਤੇ ਡਾਕਟਰਾਂ ਦਾ ਮਰੀਜਾ ਪ੍ਰਤੀ ਰਵੱਈਆ ਬਹੁਤ ਹੀ ਵਧੀਆ ਸੀ।
0 comments:
Post a Comment