May 30, 2023

ਹੈਰੋਇਨ, ਕਾਰ, ਸ਼ਰਾਬ, ਸਕੂਟਰੀ, ਪਿਸਟਲ ਅਤੇ ਜਿੰਦਾ ਰੌਂਦ ਕੀਤੇ ਬਰਾਮਦ


    5 ਮੁਕੱਦਮੇ ਦਰਜ ਕਰਕੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
      ਬਠਿੰਡਾ, 30 ਮਈ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਾਰੀ ਹਦਾਇਤਾਂ ਤੇ ਐੱਸ.ਪੀ ਇਨਵੈਸਟੀਗੇਸ਼ਨ ਸ੍ਰੀ ਅਜੈ ਗਾਂਧੀ ਦੀ ਅਗਵਾਈ ਹੇਠ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਜੁਰਮਾਂ ਤੇ ਕਾਬੂ ਪਾਉਣ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਨਿਮਨ ਲਿਖਤ 05 ਮੁਕੱਦਮੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
        1. ਮੁਕੱਦਮਾ ਨੰਬਰ 62 ਮਿਤੀ 29.05.2023 ਅ/ਧ  21ਬੀ/61/85 ਐਕਟ ਥਾਣਾ ਥਰਮਲ ਬਰਖਿਲਾਫ ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀਆਨ ਜਿਲ੍ਹਾ ਫਿਰੋਜ਼ਪੁਰ।
          ਬਰਾਮਦਗੀ:- 100 ਗਰਾਮ ਹੈਰੋਇੰਨ ਸਮੇਤ ਕਾਰ ਆਈ-20 ਨੰਬਰੀ ਡੀ.ਐੱਲ 8ਸੀ.ਐੱਨ.ਏ. 2717
            2. ਮੁਕੱਦਮਾ ਨੰਬਰ 102 ਮਿਤੀ 29.05.2023 ਅ/ਧ 21ਏ/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਬਰਖਿਲਾਫ ਕੁਲਵਿੰਦਰ ਕੌਰ ਪਤਨੀ ਵਰਿੰਦਰ ਸਿੰਘ , ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਗਿੱਲ ਪੱਤੀ ਜਿਲ੍ਹਾ ਬਠਿੰਡਾ।
              ਬਰਾਮਦਗੀ:- 2 ਗਰਾਮ ਹੈਰੋਇਨ
                3. ਮੁਕੱਦਮਾ ਨੰਬਰ 63 ਮਿਤੀ 29.05.2023 ਅ/ਧ 25.54.59 ਅਸਲਾ ਐਕਟ ਥਾਣਾ ਥਰਮਲ ਬਰਖਿਲਾਫ ਕੇਸ਼ ਕੁਮਾਰ ਪੁੱਤਰ ਰਾਮਚੰਦਰ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ।
                  ਬਰਾਮਦਗੀ:- ਇੱਕ ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾ ਰੌਂਦ, ਇੱਕ ਪਿਸਤੌਲ 315 ਬੋਰ ਸਮੇਤ ਇੱਕ ਰੌਂਦ 315 ਬੋਰ।
                    4. ਮੁਕੱਦਮਾ ਨੰਬਰ 103 ਮਿਤੀ 29.05.2023 ਅ/ਧ 61.1.14 ਐਕਸਾਈਜ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਬਰਖਿਲਾਫ ਭੋਲਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬੀੜ ਤਲਾਬ ਬਠਿੰਡਾ।
                      ਬਰਾਮਦਗੀ:- 20 ਲੀਟਰ ਨਜਾਇਜ਼ ਸ਼ਰਾਬ
                        5. ਮੁਕੱਦਮਾ ਨੰਬਰ 143 ਮਿਤੀ 29.05.2023 ਅ/ਧ  61.1.14 ਐਕਸਾਈਜ ਐਕਟ ਥਾਣਾ ਸਿਵਲ ਲਾਈਨ ਬਠਿੰਡਾ ਬਰਖਿਲਾਫ ਰਾਜ ਕੁਮਾਰ ਪੁੱਤਰ ਇੰਦਰ ਬਹਾਦਰ ਵਾਸੀ ਗੁਰੂ ਕੀ ਨਗਰੀ ਬਠਿੰਡਾ, ਤਿਲਕ ਰਾਜ ਪੁੱਤਰ ਸਵਰਾਜ ਸਿੰਘ ਵਾਸੀ ਭਾਗੂ ਰੋਡ ਬਠਿੰਡਾ।
                          ਬਰਾਮਦਗੀ:- 14 ਬੋਤਲਾਂ ਸ਼ਰਾਬ ਨਜਾਇਜ ਅਤੇ ਸਕੂਟਰੀ ਨੰਬਰੀ ਪੀ.ਬੀ.03ਏ.ਵਾਈ-7419

                          No comments:

                          Post a Comment