punjabfly

May 30, 2023

ਐਸ.ਟੀ.ਆਈ., ਐੱਚ.ਆਈ.ਵੀ., ਟੀ.ਬੀ.ਅਤੇ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਸਿਹਤ ਵਿਭਾਗ ਚਲਾਏਗਾ ਸੰਗਠਿਤ ਮੁਹਿੰਮ - ਡਾ. ਰਜਿੰਦਰਪਾਲ



ਫਿਰੋਜ਼ਪੁਰ, 30 ਮਈ 

            ਸਿਹਤ ਵਿਭਾਗ ਯੌਨ ਰੋਗਾਂਐਚ.ਆਈ.ਵੀ.ਤਪਦਿਕ ਅਤੇ ਵਾਈਰਲ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਸੰਗਠਿਤ ਮੁਹਿੰਮ ਚਲਾਏਗਾ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਜਿੰਦਰਪਾਲ  ਵੱਲੋਂ ਇੰਟੀਗਰੇਟਿਡ ਐਸ.ਟੀ.ਆਈ.ਐੱਚ.ਆਈ.ਵੀ.ਟੀ.ਬੀ.ਅਤੇ ਹੈਪੇਟਾਇਟਸ  ਕੰਪੇਨ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ

            ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਵਿੱਚ ਐੱਚ.ਆਈ.ਵੀ. ਰੋਗ ਦੇ ਸੰਕਰਮਣ ਦੀ ਦਰ ਦੇਸ਼ ਵਿੱਚੋਂ ਦੂਜੇ ਸਥਾਨ ਤੇ ਹੈ। ਇਸੇ ਲਈ ਸਰਕਾਰ ਵਲੋਂ ਆਗਾਮੀ ਦਿਨਾਂ ਵਿੱਚ ਆਈ.ਐਸ.ਐਚ.ਟੀ.ਐਚ. ਕੰਪੇਨ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਇਨ੍ਹਾਂ ਬਿਮਾਰੀਆਂ ਸਬੰਧੀ ਵਿਸ਼ੇਸ਼ ਸਕਰੀਨਿੰਗ ਅਤੇ ਇਲਾਜ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਵਿੱਚ ਯੌਨ ਰੋਗਾਂ ਬਾਰੇ ਕਾਊਂਸਲਿੰਗਸਕਰੀਨਿੰਗ ਅਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਐਚ.ਆਈ.ਵੀ. ਬਾਰੇ ਕਾਊਂਸਲਿੰਗ ਅਤੇ ਸਕਰੀਨਿੰਗ ਕੀਤੀ ਜਾਵੇਗੀ ਅਤੇ ਟੀ.ਬੀ ਸਬੰਧੀ ਸਕਰੀਨਿੰਗ ਸਪੂਟਮ ਕਲੈਕਸ਼ਨ ਕੀਤੀ ਜਾਵੇਗੀ ਹੈਪੇਟਾਇਟਸ ਬਾਰੇ ਸੈਂਪਲ ਕੁਲੈਕਸ਼ਨ ਤੇ ਟੈਸਟਿੰਗ ਤੋਂ ਇਲਾਵਾ ਐਂਟੀਨੇਟਲ ਚੈੱਕਅਪ ਅਤੇ ਜਨਰਲ ਚੈਕਅੱਪ ਵੀ ਕੀਤਾ ਜਾਵੇਗਾ।

            ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜਿੰਦਰ ਮਨਚੰਦਾਜ਼ਿਲ੍ਹਾ ਟੀਕਾਕਰਨ-ਕਮ-ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਅਫਸਰ ਡਾ. ਮੀਨਾਕਸ਼ੀ ਅਬਰੋਲਕਾਰਜਕਾਰੀ ਐੱਸ.ਐੱਮ.ਓ. ਡਾ. ਨਵੀਨ ਸੇਠੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਮਿੰਦਰਪਾਲ ਕੌਰਡਾ. ਯੁਵਰਾਜ ਨਾਰੰਗਡਾ.ਕਾਸ਼ ਗੁਪਤਾਡਾ. ਖੁਸ਼ਪ੍ਰੀਤ ਸਿੰਘਡੀ.ਪੀ.ਐਮ ਹਰੀਸ਼ ਕਟਾਰੀਆਬੀ.ਸੀ.ਸੀ. ਕੁਆਡੀਨੇਟਰ ਰਜਨੀਕ ਕੌਰ ਕਾਊਂਸਲਰ ਮੌਨਿਕਾ ਆਦਿ ਹਾਜ਼ਰ ਸਨ। 

Share:

0 comments:

Post a Comment

Definition List

blogger/disqus/facebook

Unordered List

Support