ਫਿਰੋਜ਼ਪੁਰ 21 ਜੁਲਾਈ
ਅਗਨੀਵੀਰ ਭਰਤੀ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਲਈ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਉਮੀਦਵਾਰ 27 ਜੁਲਾਈ ਤੋਂ 17 ਅਗਸਤ 2023 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਜਾਣਕਾਰੀ ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ- ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਬਾਰਵੀਂ ਪਾਸ (ਨਾਨ ਮੈਡੀਕਲ, ਮੈਥ, ਫਿਜਿਕਸ ਅਤੇ ਇੰਗਲਿਸ਼ ਨਾਲ ਪਾਸ ਹੋਵੇ, ਸਰਕਾਰ ਵੱਲੋਂ ਮੰਨਜੂਰ ਸ਼ੁਦਾ ਬੋਰਡ ਤੋਂ ਘੱਟੋ ਘੱਟ 50 ਪ੍ਰਤੀਸ਼ਤ ਅੰਕ ਹੋਣੇ ਜ਼ਰੂਰੀ ਹਨ) ਪੁਰਸ਼ ਅਤੇ ਔਰਤਾਂ ਦੋਨੋਂ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਉਮਰ ਸਾਢੇ 17 ਸਾਲ ਤੋਂ 21 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਵਿੱਚ ਭਾਗ ਲੈਣ ਲਈ 27 ਜੁਲਾਈ 2023 ਤੋਂ 17 ਅਗਸਤ 2023 ਤੱਕ ਵੈਬਸਾਈਟ http://agnipathvayu.cdac.i ‘ਤੇ ਰਜਿਸਟਰ ਕਰ ਸਕਦੇ ਹਨ।
ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਇਸ ਭਰਤੀ ਦਾ ਲਾਹਾ ਲੈਂਦੇ ਹੋਏ ਉਕਤ ਵੈਬਸਾਈਟ ‘ਤੇ ਆਪਣੀ ਯੋਗਤਾ ਚੈੱਕ ਕਰ ਕੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਅਤੇ ਇਸ ਭਰਤੀ ਦਾ ਲਾਭ ਉਠਾਉਣ ਸਬੰਧੀ ਅਪੀਲ ਕੀਤੀ। ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਉਮੀਦਵਾਰ ਦਫਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਿਲ, ਬਲਾਕ ਆਈ. ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਛਾਉਣੀ ਵਿਖੇ ਜਾਂ ਮੋਬਾਈਲ ਨੰ: 94654-74122 ‘ਤੇ ਸੰਪਰਕ ਕਰ ਸਕਦੇ ਹਨ।
Apply online for Agniveer Vayu from 27 July to 17 August
Apply online for Agniveer Vayu from 27 July to 17 AugustApply online for Agniveer Vayu from 27 July to 17 AugustApply online for Agniveer Vayu from 27 July to 17 AugustApply online for Agniveer Vayu from 27 July to 17 AugustApply online for Agniveer Vayu from 27 July to 17 August
0 comments:
Post a Comment