—ਪਾਣੀ ਘੱਟਣ ਨਾਲ ਮਿਲਣ ਲੱਗੀ ਰਾਹਤ, ਪਾਣੀ ਦੇ ਉਚੱਤਮ ਪੱਧਰ ਦੇ ਮੁਕਾਬਲੇ 3 ਫੁੱਟ ਪਾਣੀ ਦਾ ਲੈਵਲ ਘਟਿਆ
ਫਾਜਿ਼ਲਕਾ, 17 ਜ਼ੁਲਾਈ
ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਤੇਜੀ ਨਾਲ ਹਾਲਾਤ ਸੁਧਰ ਰਹੇ ਹਨ। ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਦੂਜ਼ੇ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਤੱਕ ਰਾਹਤ ਭੇਜੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਸਾਰੇ ਪਿੰਡਾਂ ਵਿਚ ਭੇਜੀਆਂ ਗਈਆਂ ਹਨ ਤਾਂ ਜ਼ੋ ਹੜ੍ਹ ਤੋਂ ਬਾਅਦ ਦੇ ਇਸ ਸਮੇਂ ਵਿਚ ਬਿਮਾਰੀਆਂ ਦਾ ਪਸਾਰ ਨਾ ਹੋਵੇ। ਇਸ ਤੋਂ ਬਿਨ੍ਹਾਂ ਮਹਾਤਮ ਨਗਰ ਦਾ ਸਰਕਾਰੀ ਸਕੂਲ ਵੀ ਅੱਜ ਖੁੱਲ ਗਿਆ ਸੀ।ਦੂਜ਼ੇ ਪਾਸੇ ਦਰਿਆ ਵਿਚ ਪਾਣੀ ਦਾ ਪੱਧਰ ਨੀਂਵਾਂ ਜਾਣ ਨਾਲ ਖੇਤਾਂ ਤੋਂ ਪਾਣੀ ਵਾਪਿਸ ਦਰਿਆ ਵੱਲ ਜਾਣ ਲੱਗਾ ਹੈ ਅਤੇ ਪਾਣੀ ਵਿਚ ਡੱੁਬਿਆ ਝੋਨਾ ਮੁੜ ਬਾਹਰ ਆ ਰਿਹਾ ਹੈ।ਕਾਂਵਾਂ ਵਾਲੀ ਪੁਲ ਦੀ ਹੇਠਲੀ ਸਲੈਬ ਤੋਂ ਪਾਣੀ ਦਾ ਪੱਧਰ 1.5 ਫੁੱਟ ਤੱਕ ਨੀਵਾਂ ਹੋ ਗਿਆ ਹੈ।ਜਦ ਕਿ ਉਸ ਉਚੱਤਮ ਪੱਧਰ ਜਿੱਥੋਂ ਤੱਕ ਪਾਣੀ ਪੁੱਜ ਗਿਆ ਸੀ ਉਸ ਨਾਲੋਂ 3 ਫੁੱਟ ਪਾਣੀ ਦਾ ਪੱਧਰ ਘੱਟ ਚੁੱਕਾ ਹੈ।
ਦੂਜ਼ੇ ਪਾਸੇ ਰਾਹਤ ਸਮੱਗਰੀ ਦੀ ਲਗਾਤਾਰ ਵੰਡ ਜਾਰੀ ਹੈ। ਪਿੰਡ ਪੱਧਰ ਤੇ ਰਾਹਤ ਸਮੱਗਰੀ ਦੀ ਵੰਡ ਲਈ ਟੀਮਾਂ ਬਣਾਈਆਂ ਗਈਆਂ ਹਨ। ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅੱਜ ਵੀ ਪਿੰਡ ਪਿੰਡ ਘੁੰਮ ਕੇ ਰਾਹਤ ਪਹੁੰਚਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿਚ ਤਰਪਾਲਾਂ ਅਤੇ ਹੋਰ ਸਮਾਨ ਦੀ ਵੰਡ ਕਰਵਾਈ। ਇਸਤੋਂ ਬਿਨ੍ਹਾਂ ਰੇਤੇਵਾਲੀ ਭੈਣੀ ਵਿਚ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਰੈਡ ਕ੍ਰਾਸ ਵੱਲੋਂ ਭੇਜੀਆਂ ਰਾਸ਼ਨ ਕਿੱਟਾਂ ਵੰਡੀਆਂ।
ਇਹ ਵੀ ਪੜ੍ਹੋ -ਵਿਧਾਇਕ ਰਣਬੀਰ ਭੁੱਲਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਜਿ਼ਲ੍ਹੇ ਵਿਚ ਹੁਣ ਤੱਕ 3400 ਤੋਂ ਵਧੇਰੇ ਤਰਪਾਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜਦ ਕਿ ਅੱਜ ਦੁਪਹਿਰ ਤੱਕ 12 ਟਰਾਲੀਆਂ ਹਰਾ ਚਾਰਾ ਵੰਡਿਆ ਜਾ ਚੱੁਕਾ ਹੈ ਜਦ ਕਿ ਬਾਅਦ ਦੁਪਹਿਰ ਵੀ ਇਹ ਕਾਰਵਾਈ ਜਾਰੀ ਹੈ।
0 comments:
Post a Comment