Jul 20, 2023

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਅਧੀਨ ਆਉਂਦੇ ਵੱਖ ਵੱਖ ਕੰਮਾਂ ਸਬੰਧੀ ਕੀਤੀ ਵਿਚਾਰ ਚਰਚਾ

The Deputy Commissioner held a discussion regarding the various works under the District Red Cross Branch


ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੈੱਡ ਕਰਾਸ ਅਧੀਨ ਆਉਂਦੇ ਕੰਮਾਂ ਨੂੰ ਕਰਨ ਲਈ ਦਿੱਤੇ ਲੋੜੀਂਦੇ ਨਿਰਦੇਸ਼

ਫਾਜ਼ਿਲਕਾ 20 ਜੁਲਾਈ 

 ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਡਾਸੇਨੂੰ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਸ਼ਾਖਾ ਫਾਜ਼ਿਲਕਾ ਵੱਲੋਂ ਕੀਤੇ ਗਏ ਅਤੇ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਗਿਆ। ਉਨ੍ਹਾਂ ਰੈੱਡ ਕਰਾਸ ਸ਼ਾਖਾ ਤੋਂ ਵੱਖ ਵੱਖ ਲੋਕ ਭਲਾਈ ਲਈ ਖਰਚ ਕੀਤੀ ਰਕਮ ਆਦਿ ਦੀ ਵੀ ਜਾਣਕਾਰੀ ਹਾਸਲ ਕੀਤੀ



ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੱਤਰ ਰੈੱਡ ਕਰਾਸ ਪ੍ਰਦੀਪ ਗੱਖੜ ਸਮੇਤ ਵਿਭਾਗੀ ਅਧਿਕਾਰੀਆਂ ਨਾਲ ਰੈੱਡ ਕਰਾਸ ਵੱਲੋਂ ਕੀਤੇ ਗਏ ਕੰਮਾਂ ਤੇ ਖ਼ਰਚ ਕੀਤੀ ਗਈ ਰਾਸ਼ੀ ਦੇ ਵੇਰਵੇ, ਸ਼ਾਖਾ ਵੱਲੋਂ ਪੈਂਡਿੰਗ ਪਏ ਕੰਮਾਂ, ਦੁਕਾਨਾਂ ਦੇ ਕਿਰਾਏ ਅਤੇ ਰੈੱਡ ਕਰਾਸ ਸੋਸਾਇਟੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ  

 

No comments:

Post a Comment