Jul 17, 2023

ਢਾਣੀ ਨੱਥਾ ਸਿੰਘ ਵਾਲਾ ਵਿਚ ਇਕ ਵਿਅਕਤੀ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ


A person died due to drowning in Sutlej river in Dhani Natha Singh Wala


ਫ਼ਾਜਿ਼ਲਕਾ, 17 ਜੁਲਾਈ 

ਜਿ਼ਲ੍ਹੇ ਦੇ ਹਲਕਾ ਜਲਾਲਾਬਾਦ ਅਧੀਨ ਆਉਂਦੀ ਢਾਣੀ ਨੱਥਾ ਸਿੰਘ ਵਿਚ ਇਕ ਵਿਅਕਤੀ ਦੀ ਸਤਲੁਜ ਦੇ ਦਰਿਆ ਵਿਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੱਬੂ ਸਿੰਘ ਪੱਤਰ ਜੈਲਾ ਸਿੰਘ ਵਾਸੀ ਪਿੰਡ ਢਾਣੀ ਨੱਥਾ ਸਿੰਘ ਦਰਿਆ ਦੇ ਕੰਢੇ ਬੈਠ ਕੇ ਬੇੜੀ ਦੀ ਉਡੀਕ ਕਰ ਰਿਹਾ ਸੀ ਕਿ ਏਨੇ ਵਿਚ ਉਸਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਵਿਚ ਡੁੱਬ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ।

No comments:

Post a Comment