—ਆਪਣੇ ਹੁਨਰ ਨਾਲ ਘਰ ਚਲਾਉਣ ਵਿਚ ਕਰਦੀ ਹੈ ਮਾਂ ਦੀ ਮਦਦ
—ਪੜਾਈ ਵੀ ਕਰ ਰਹੀ ਹੈ ਨਾਲੋ ਨਾਲ
ਫਾਜਿ਼ਲਕਾ, 18 ਜ਼ੁਲਾਈ (ਬਲਰਾਜ ਸਿੰਘ ਸਿੱਧੂ )
ਫਾਜਿ਼ਲਕਾ ਦੀ ਬੀਕਾਨੇਰੀ ਰੋਡ ਦੀ ਜ਼ੈਨ ਸਕੂਲ ਵਾਲੀ ਗਲੀ ਦੀ ਨੇਹਾ ਰਾਣੀ ਹੌਂਸਲੇ ਦੀ ਮਿਸਾਲ ਬਣ, ਜਿੰਦਾਦਿਲੀ ਨਾਲ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾ ਰਹੀ ਹੈ। ਉਸਨੇ ਇਸ ਬਿਮਾਰੀ ਨੂੰ ਆਪਣੇ ਮਨ ਤੇ ਬੋਝ ਨਹੀਂ ਬਣਨ ਦਿੱਤਾ ਸਗੋਂ ਆਪਣੇ ਹੁਨਰ ਨਾਲ ਜਿੱਥੇ ਉਹ ਘਰ ਚਲਾਉਣ ਵਿਚ ਆਪਣੀ ਮਾਂ ਦੀ ਮਦਦ ਕਰ ਰਹੀ ਹੈ ਉਥੇ ਹੀ ਆਪਣੀ ਪੜਾਈ ਵੀ ਲਗਾਤਾਰ ਚਾਰੀ ਰੱਖ ਰਹੀ ਹੈ।
ਨੇਹਾ ਬੋਨ ਮੈਰੋ ਦੇ ਕੈਂਸਰ ਤੋਂ ਪੀੜਤ ਹੈ ਪਰ ਉਹ ਆਪਣੀ ਕਸੀਦਾਕਾਰੀ ਦੇ ਹੁਨਰ ਨਾਲ ਆਪਣੇ ਆਪ ਨੂੰ ਹਮੇਸਾ ਕੰਮ ਵਿਚ ਰੁਝੀ ਰੱਖਦੀ ਹੈ ਅਤੇ ਜਿੰਦਾਦਿਲੀ ਅਤੇ ਹੌਂਸਲੇ ਨਾਲ ਬਿਮਾਰੀ ਨੂੰ ਮਾਤ ਦੇਣ ਦੇ ਪੱਕੇ ਤੇ ਦ੍ਰਿੜ ਇਰਾਦੇ ਨਾਲ ਜੀਵਨ ਵਿਚ ਅੱਗੇ ਵੱਧ ਰਹੀ ਹੈ। ਉਹ ਆਪਣੇ ਵੱਲੋਂ ਬਣਾਏ ਸਮਾਨ ਵਿਖਾਉਣ ਲਈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਆਈ। ਜਿੱਥੇ ਡਿਪਟੀ ਕਮਿਸ਼ਨਰ ਨੇ ਵੀ ਉਨ੍ਹਾਂ ਦਾ ਹੌਂਸਲਾ ਵਧਾਇਆ।
ਨੇਹਾ ਪੱਤਰ ਵਿਹਾਰ ਰਾਹੀਂ ਪੰਜਾਬ ਯੁਨੀਵਰਸਿਟੀ ਤੋਂ ਬੀਏ ਦੇ ਤੀਜੇ ਸਾਲ ਦੀ ਵਿਦਿਆਰਥਣ ਹੈ। ਉਸਨੇ ਬਿਮਾਰੀ ਨੂੰ ਆਪਣੇ ਮਨ ਤੇ ਸ਼ਰੀਰ ਤੇ ਬੋਝ ਨਹੀਂ ਬਣਨ ਦਿੱਤਾ ਸਗੋਂ ਆਪਣੇ ਹੁਨਰ ਨਾਲ ਉਹ ਜੀਵਨ ਦੀਆਂ ਔਂਕੜਾਂ ਨੂੰ ਹਲ ਕਰਨ ਵਿਚ ਲੱਗੀ ਹੋਈ ਹੈ।
ਨੇਹਾ ਕਰੋਸੀਏ ਨਾਲ ਊਨ ਦੀਆਂ ਕਈ ਵਸਤਾਂ ਬਣਾਉਂਦੀ ਹੈ। ਇਸੇ ਤਰਾਂ ਹੱਥਾਂ ਨਾਲ ਸੇਵੀਆ ਬਣਾਉਣ ਦਾ ਕਾਰਜ ਵੀ ਉਹ ਕਰਦੀ ਹੈ। ਪੁਰਾਣੇ ਅਖਬਾਰਾਂ ਦੇ ਲਿਫਾਫੇ ਬਣਾ ਕੇ ਵੀ ਵੇਚਦੀ ਹੈ।ਇਸ ਤੋਂ ਬਿਨ੍ਹਾਂ ਉਹ ਪਾਰਲਰ ਦਾ ਕੰਮ ਵੀ ਜਾਣਦੀ ਹੈ ਅਤੇ ਕੰਪਿਊਟਰ ਵਿਚ ਵੀ ਮੁਹਾਰਤ ਰੱਖਦੀ ਹੈ। ਇਸ ਤਰਾਂ ਦੀਆਂ ਕੋਸਿ਼ਸਾਂ ਨਾਲ ਜ਼ੋ ਆਮਦਨ ਹੁੰਦੀ ਹੈ ਉਸ ਨਾਲ ਹੀ ਆਪਣਾ ਘਰ ਚਲਾਉਣ ਵਿਚ ਮਾਂ ਦੀ ਮਦਦ ਕਰਦੀ ਹੈ। ਉਹ ਆਪਣੀ ਮਾਂ ਨਾਲ ਇੱਕਲੀ ਰਹਿੰਦੀ ਹੈ।ਉਹ ਤਾਰ ਵਾਲੀਆਂ ਕੁਰਸੀਆਂ ਦੀ ਬੁਨਾਈ ਦਾ ਕੰਮ ਵੀ ਕਰਦੀ ਹੈ।
ਪਰ ਇੰਨ੍ਹੀ ਮਿਹਨਤ ਨਾਲ ਵੀ ਬਿਮਾਰੀ ਦੇ ਇਲਾਜ ਅਤੇ ਘਰ ਦੇ ਖਰਚ ਅਤੇ ਪੜਾਈ ਦਾ ਪ੍ਰਬੰਧ ਲਈ ਇੰਨ੍ਹਾਂ ਕੰਮਾਂ ਨਾਲ ਪੂਰਾ ਨਹੀਂ ਪੈਂਦੀ। ਉਹ ਦੱਸਦੀ ਹੈ ਕਿ ਉਹ ਪੜ੍ਹ ਲਿਖ ਦੇ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ ਪਰ ਆਰਥਿਕਤਾ ਰੋੜਾ ਬਣ ਰਹੀ ਹੈ।
ਜੇਕਰ ਕੋਈ ਦਾਨਵੀਰ ਨੇਹਾ ਰਾਣੀ ਦੀ ਮਦਦ ਕਰਨੀ ਚਾਹੀ ਤਾਂ ਸਿੱਧੇ ਉਸਦੇ ਬੈਂਕ ਖਾਤੇ ਜਿਸ ਦਾ ਨੰਬਰ 50483142410 ਤੇ ਆਈਐਫਐਸਸੀ ਨੰਬਰ ਆਈ ਡੀ ਬੀ ਆਈ 000 ਐਫ 518 ਹੈ ਤੇ ਕਰ ਸਕਦਾ ਹੈ। ਨੇਹਾ ਦਾ ਸੰਪਰਕ ਨੰਬਰ 9056426454 ਹੈ।
0 comments:
Post a Comment